ਭੰਬੂਆਂ-ਜ਼ੁਲਕਾਂ ਮਾਰਗ ’ਤੇ ਪ੍ਰੀਮਿਕਸ ਪਾਇਆ
‘ਆਪ’ ਸਰਕਾਰ ਪੇਂਡੂ ਖੇਤਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ: ਕਪੂੁਰੀ
Advertisement
ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਯਤਨਾਂ ਸਦਕਾ ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦੀ ਪਿੰਡ ਭੰਬੂਆਂ ਤੋਂ ਜ਼ੁਲਕਾਂ ਤੱਕ ਦੀ ਸੜਕ ’ਤੇ 44 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਪਿੰਡ ਭੰਬੂਆਂ ਨੇੜੇ ਬਣ ਰਹੇ ਟ੍ਰੀਟਮੈਂਟ ਪਲਾਂਟ ਤਹਿਤ ਸੜਕ ਵਿਚਕਾਰ ਪਾਈਪ ਲਾਈਨ ਪਾਈ ਗਈ ਸੀ, ਜਿਸ ਕਰਕੇ ਇਹ ਸੜਕ ਪੁੱਟੀ ਗਈ ਸੀ। ਪਾਈਪ ਲਾਈਨ ਪਾਉਣ ਉਪਰੰਤ ਸੜਕ ਉਪਰ ਪ੍ਰੀਮਿਕਸ ਪਾਉਣ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿਸ ਨਾਲ ਆਵਾਜਾਈ ਪਹਿਲਾਂ ਨਾਲੋਂ ਬਹੁਤ ਸੌਖੀ ਅਤੇ ਸੁਖਾਲੀ ਹੋ ਗਈ ਹੈ।
ਸੜਕ ’ਤੇ ਪੈ ਰਹੇ ਪ੍ਰੀਮਿਕਸ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਨਗਰ ਪ੍ਰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਪੇਂਡੂ ਖੇਤਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਦਾਨੂ ਲਾਂਬਾ, ਗੁਰਮੀਤ ਸਿੰਘ ਭੰਬੂਆਂ ਅਤੇ ਹੈਪੀ ਜੁਲਕਾਂ ਹਾਜ਼ਰ ਸਨ।
Advertisement
Advertisement
