ਕੈਂਬਵਾਲਾ ਦੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼
                    ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਦੇ ਸੂਬਾ ਪ੍ਰਧਾਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਹਲਕਾ ਘਨੌਰ ਅਧੀਨ ਪੈਂਦੇ ਪਿੰਡ ਸੰਧਾਰਸੀ ’ਚ ਪਿੰਡ ਕੈਂਬਵਾਲਾ (ਯੂ.ਟੀ. ਚੰਡੀਗੜ੍ਹ) ਵਿੱਚ ਹੋਣ ਵਾਲੇ ਦੂਜੇ ਕਬੱਡੀ ਕੱਪ ਦਾ ਪੋਸਟਰ...
                
        
        
    
                 Advertisement 
                
 
            
        
                ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਦੇ ਸੂਬਾ ਪ੍ਰਧਾਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਹਲਕਾ ਘਨੌਰ ਅਧੀਨ ਪੈਂਦੇ ਪਿੰਡ ਸੰਧਾਰਸੀ ’ਚ ਪਿੰਡ ਕੈਂਬਵਾਲਾ (ਯੂ.ਟੀ. ਚੰਡੀਗੜ੍ਹ) ਵਿੱਚ ਹੋਣ ਵਾਲੇ ਦੂਜੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿੱਕੀ ਘਨੌਰ ਨੇ ਦੱਸਿਆ ਕਿ ਇਹ ਕਬੱਡੀ ਕੱਪ 3 ਨਵੰਬਰ ਨੂੰ ਪਿੰਡ ਕੈਂਬਵਾਲਾ ਵਿੱਚ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਵਿੱਚ ਪਹਿਲਾ ਇਨਾਮ 51,000 ਰੁਪਏ ਅਤੇ ਦੂਜਾ ਇਨਾਮ 41,000 ਰੁਪਏ ਨਗਦ ਰੱਖਿਆ ਗਿਆ ਹੈ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੀ ਖੇਡ ਨੀਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਮੇਜਰ ਸਿੰਘ ਚੌਧਰੀ ਬਨੂੰੜ ਡੇਅਰੀ ਵਾਲੇ,ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖੁਸ਼ਦੀਪ ਸਿੰਘ ਟਿੰਕੂ ਘਨੌਰ, ਬਿੰਦਰ ਗੁੱਜਰ, ਜਗਦੀਪ ਗੁੱਜਰ, ਲੱਕੀ ਗੁੱਜਰ, ਮੋਨੂ ਗੁੱਜਰ, ਸੰਜੂ ਗੁੱਜਰ, ਸੰਦੀਪ ਗੁੱਜਰ ਤੇ ਮਨਦੀਪ ਗੁੱਜਰ ਆਦਿ ਹਾਜ਼ਰ ਸਨ।  
            
        
    
    
    
    
                 Advertisement 
                
 
            
        
                 Advertisement 
                
 
            
         
 
             
            