ਸਾਹਿਤਕ ਮਿਲਣੀ ਵਿੱਚ ਕਵੀਆਂ ਨੇ ਰੰਗ ਬੰਨ੍ਹਿਆ
ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿੱਚ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਅਗਵਾਈ ਹੇਠ ਹੋਈ ਜਿਸ ਵਿਚ ਬਲਵਿੰਦਰ ਸਿੰਘ ਢਿੱਲੋਂ ਤੇ ਨਾਵਲਕਾਰ ਕੁਲਵੰਤ ਸ਼ਰਮਾ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ। ਸਭ ਤੋਂ ਪਹਿਲਾਂ ਬਲਦੇਵ ਸਿੰਘ ਖੁਰਾਣਾ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਕਰਮ ਸਿੰਘ ਹਕੀਰ ਨੇ ਆਪਣਾ ਗੀਤ ‘ਮੈਨੂੰ ਪੀੜ ਹੁੰਦੀ ਏ’ ਸੁਣਾ ਕੇ ਸਭਾ ਦਾ ਆਗਾਜ਼ ਕੀਤਾ। ਅਵਤਾਰ ਪਵਾਰ ਨੇ ‘ਰੱਬਾ ਹੁਣ ਨਾ ਮੀਂਹ ਵਰਸਾਈ ਤੂੰ’ ਸੁਣਕੇ ਰੰਗ ਬੰਨ੍ਹਿਆ, ਸੁਰਿੰਦਰ ਕੌਰ ਬਾੜਾ ਨੇ ਹੜ੍ਹ ਪੀੜਤਾਂ ਨੂੰ ਆਪਣੀ ਸੰਵੇਦਨਾ ਜ਼ਾਹਿਰ ਕੀਤੀ। ਯਾਦਵਿੰਦਰ ਕਲੋਲੀ ਨੇ ‘ਸਿਦਕ ਸਾਡੇ ਨੇ ਕਦੇ ਮਰਨਾ ਨਹੀਂ’ ਅਤੇ ਕੁਲਵੰਤ ਸਿੰਘ ਜੱਸਲ ਨੇ ਮੋਬਾਈਲ ਕਵਿਤਾ, ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ‘ਜੱਦ ਕੁਦਰਤ ਨੇ ਕਹਿਰ ਕਮਾਇਆ’ ਸੁਣਾਈ। ਇਸ ਉਪਰੰਤ ਭੀਮ ਸੈਨ ਝੂਲੇ ਲਾਲ, ਮਨਜੀਤ ਸਿੰਘ ਨਾਗਰਾ, ਇੰਦਰ ਜੀਤ ਸਿੰਘ ਲਾਂਬਾ, ਸੁਰਿੰਦਰ ਸਿੰਘ ਸੋਹਣਾ ਰਾਜੇ ਮਾਜਰੀਆਂ, ਕੁਲਵੰਤ ਸ਼ਰਮਾ, ਰਵੀ ਰਾਏ, ਤਾਨਮ, ਵਿਹਾਨ ਰਾਏ,ਬਲਵਿੰਦਰ ਸਿੰਘ ਢਿੱਲੋਂ, ਡਾ. ਗੁਰਵਿੰਦਰ ਅਮਨ ਨੇ ਆਪਣੇ ਆਪਣੇ ਕਲਾਮ ਸੁਣਾ ਕੇ ਰੰਗ ਬੰਨ੍ਹਿਆ।