ਕਾਵਿ ਸੰਗ੍ਰਹਿ ‘ਤੂੰ ਰਬਾਬ ਛੇੜ’ ਰਿਲੀਜ਼
ਗਿਆਨਦੀਪ ਸਾਹਿਤ ਸਾਧਨਾ ਮੰਚ ਦੇ ਪ੍ਰਧਾਨ ਡਾ. ਜੀ ਐੱਸ ਆਨੰਦ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼ਾਇਰ ਜਸਵਿੰਦਰ ਸਿੰਘ ਖਾਰਾ ਦਾ ਕਾਵਿ ਸੰਗ੍ਰਹਿ ‘ਤੂੰ ਰਬਾਬ ਛੇੜ’ ਲੋਕ ਅਰਪਣ ਕੀਤਾ ਗਿਆ। ਸਮਾਗਮ...
Advertisement
ਗਿਆਨਦੀਪ ਸਾਹਿਤ ਸਾਧਨਾ ਮੰਚ ਦੇ ਪ੍ਰਧਾਨ ਡਾ. ਜੀ ਐੱਸ ਆਨੰਦ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼ਾਇਰ ਜਸਵਿੰਦਰ ਸਿੰਘ ਖਾਰਾ ਦਾ ਕਾਵਿ ਸੰਗ੍ਰਹਿ ‘ਤੂੰ ਰਬਾਬ ਛੇੜ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਆਗਾਜ਼ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲਵੀ ਨੇ ਜਸਵਿੰਦਰ ਸਿੰਘ ਖਾਰਾ ਦੀ ਪੁਸਤਕ ਅਤੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਆਸ਼ਾ ਕਿਰਨ ਨੇ ਕਿਹਾ ਕਿ ਕਵੀ ਨੇ ਆਪਣੀ ਕਵਿਤਾ ਰਾਹੀਂ ਰਬਾਬ ਦੇ ਸੰਕਲਪ, ਉਮੀਦ ਦੇ ਸੰਕਲਪ, ਅਤੀਤ ਅਤੇ ਵਰਤਮਾਨ ਵਿੱਚ ਡੋਲਦੇ ਮਨੁੱਖ ਦੀ ਦਸ਼ਾ ਨੂੰ ਦਰਸਾਇਆ ਹੈ। ਮੁੱਖ ਮਹਿਮਾਨ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਕਵੀ ਨੇ ਅਹਿਸਾਸਾਂ ਨੂੰ ਸ਼ਬਦਾਂ ਰਾਹੀਂ ਕਵਿਤਾ ਵਿੱਚ ਪਰੋਣ ਦਾ ਯਤਨ ਕੀਤਾ ਹੈ। ਬਹਿਸ ਕਰਦਿਆਂ ਡਾ. ਜੋਗਾ ਸਿੰਘ ਵਿਰਕ ਦਾ ਤਰਕ ਸੀ ਕਿ ਖਾਰਾ ਦੀ ਕਵਿਤਾ ਉਸ ਦੇ ਹੱਡੀਂ ਹੰਢਾਏ ਦਰਦਾਂ ਨੂੰ ਬਿਆਨ ਕਰਦੀ ਹੋਈ ਉਸ ਦੀ ਆਤਮ ਕਥਾ ਵਾਂਗ ਮਹਿਸੂਸ ਹੁੰਦੀ ਹੈ। ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਕਵੀ ਨੇ ਕਵਿਤਾ ਵਿੱਚ ਪਿੰਡ ਦੇ ਅਲੋਪ ਹੋ ਰਹੇ ਸੱਭਿਆਚਾਰ ਬਾਰੇ ਵੀ ਗੱਲ ਕੀਤੀ ਹੈ। ਕਾਬਲ ਵਿਰਕ (ਕਰਨਾਲ) ਦਾ ਤਰਕ ਸੀ ਕਿ ਕਵੀ ਨੇ ਨਕਸਲਬਾੜੀ ਲਹਿਰ ਦਾ ਦਰਦ ਆਪਣੇ ਪਿੰਡੇ ’ਤੇ ਹੰਢਾਇਆ ਹੈ ਜਿਹੜਾ ਕਿ ਉਸ ਦੀ ਕਵਿਤਾ ਵਿੱਚੋਂ ਝਲਕਦਾ ਵੀ ਹੈ। ਇਸ ਦੌਰਾਨ ਡਾ. ਗੌਰਵ ਵਾਲੀਆ (ਕੈਨੇਡਾ), ਅਤਿੰਦਰਪਾਲ ਸਿੰਘ ਅਤੇ ਡਾ. ਹਰਬੰਸ ਧੀਮਾਨ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਇਸ ਮੌਕੇ ਬਲਬੀਰ ਜਲਾਲਾਬਾਦੀ ਅਤੇ ਗੁਰਚਰਨ ਸਿੰਘ ਚੰਨ ਪਟਿਆਲਵੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਵਿੱਚ ਸ਼ਾਇਰ ਖਾਰਾ ਦੀ ਪਤਨੀ ਦਵਿੰਦਰ ਕੌਰ, ਧੀ ਅਮਨਲੋਅ ਕੌਰ, ਭਰਾ ਹਰਦੀਪ ਸਿੰਘ ਖਾਰਾ ਸਮੇਤ ਹੋਰ ਰਿਸ਼ਤੇਦਾਰ ਵੀ ਹਾਜ਼ਰ ਸਨ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਧਰਮ ਕੰਮੇਆਣਾ, ਡਾ. ਲਕਸ਼ਮੀ ਨਰਾਇਣ ਭੀਖੀ, ਗੁਰਪ੍ਰੀਤ ਢਿੱਲੋਂ, ਰਾਜਵਿੰਦਰ ਕੌਰ ਜਟਾਣਾ, ਨਵਦੀਪ ਮੁੰਡੀ, ਅਵਤਾਰਜੀਤ ਤੇ ਰਾਮ ਸਿੰਘ ਬੰਗ ਆਦਿ ਨੇ ਕਵਿਤਾਵਾਂ ਨਾਲ ਰੰਗ ਬੰਨ੍ਹਿਆ।
Advertisement
Advertisement