ਕਾਵਿ ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਲੋਕ ਅਰਪਣ
ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿੱਚ ਹੋਈ। ਜਿਸ ਵਿਚ ਨੌਜਵਾਨ ਸ਼ਾਇਰ ਯਾਦਵਿੰਦਰ ਸਿੰਘ ਕਲੌਲੀ ਦਾ ਪਲੇਠਾ ਕਾਵਿ ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਪ੍ਰਸਿੱਧ...
Advertisement
ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿੱਚ ਹੋਈ। ਜਿਸ ਵਿਚ ਨੌਜਵਾਨ ਸ਼ਾਇਰ ਯਾਦਵਿੰਦਰ ਸਿੰਘ ਕਲੌਲੀ ਦਾ ਪਲੇਠਾ ਕਾਵਿ ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਪ੍ਰਸਿੱਧ ਸ਼ਾਇਰ ਡਾ. ਅਮਰਜੀਤ ਕੌਂਕੇ ਅਤੇ ਵਿਸ਼ੇਸ਼ ਮਹਿਮਾਨ ਅਵਤਾਰ ਜੀਤ ਅਟਵਾਲ ਤੇ ਇੰਜ ਸਤਨਾਮ ਮੱਟੂ ਸਨ। ਪੁਸਤਕ ਬਾਰੇ ਸਤਨਾਮ ਮੱਟੂ ਨੇ ਕਿਹਾ ਕਿ ਯਾਦਵਿੰਦਰ ਕਲੌਲੀ ਨੇ ਪਲੇਠੀ ਪੁਸਤਕ ਨਾਲ ਸਾਹਿਤਕ ਸਫ਼ਰ ਸ਼ੁਰੂ ਕੀਤਾ ਹੈ। ਅਵਤਾਰਜੀਤ ਅਟਵਾਲ ਨੇ ਪੁਸਤਕ ਲਈ ਵਧਾਈ ਦਿੱਤੀ। ਡਾ. ਅਮਰਜੀਤ ਕੌਂਕੇ ਨੇ ਕਿਹਾ ਕਿ ਸਾਹਿਤ ਸਿਰਜਣ ਵਾਲਾ ਆਮ ਬੰਦਾ ਨੀ ਹੋ ਸਕਦਾ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਪੁਸਤਕ ਦੀ ਵਧਾਈ ਦਿੱਤੀ ਅਤੇ ਆਪਣੀ ਮਿੰਨੀ ਕਹਾਣੀ ਸੁਣਾ ਕੇ ਸਮਾਜਕ ਸਰੋਕਾਰਾਂ ’ਤੇ ਵਿਅੰਗ ਕੱਸਿਆ। ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਟੋਟਕੇ ਸੁਣਾਏ ਉੱਥੇ ਸਭਾ ਦੀ ਕਾਰਵਾਈ ਨੂੰ ਬਿਹਤਰੀਨ ਢੰਗ ਨਾਲ ਚਲਾਇਆ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਜਿਸ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਨੇ ‘ਨਹੀਂ ਕਿਸੇ ਨੂੰ ਮਿਲਦਾ ਸਦੀਆਂ ਤੱਕ ਰਹਿਣ ਲਈ ‘ਸੁਣਾ ਕੇ ਵਾਹ ਵਾਹ ਖੱਟੀ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ਸਾਉਣ ਦੇ ਮਹੀਨੇ ਨੂੰ ਸਮਰਪਿਤ ਗੀਤ ਸੁਣਾ ਕੇ ਮਾਹੌਲ ਬਣਾਇਆ।
Advertisement
Advertisement