ਨਾਟਕ ‘ਚੈੱਕ ਐਂਡ ਮੇਟ’ ਖੇਡਿਆ
ਫਿਲਮ ਅਤੇ ਰੰਗਮੰਚ ਅਦਾਕਾਰ ਤਰਸੇਮ ਪੌਲ ਨਾਲ ਸੰਵਾਦ
Advertisement
ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ 11ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਆਸ਼ੀਸ਼ ਤੇ ਸ਼ਮੀਰ ਦਾ ਲਿਖਿਆ ਅਤੇ ਸ਼ਮੀਰ ਦਾ ਨਿਰਦੇਸ਼ਿਤ ਕੀਤਾ ਨਾਟਕ ‘ਚੈੱਕ ਐਂਡ ਮੇਟ’ ਪੇਸ਼ ਕੀਤਾ ਗਿਆ। ਨਾਟਕ ਵਿੱਚ ਡਾ. ਜੈਸ੍ਰੀ ਅਤੇ ਸ਼ਮੀਰ ਨੇ ਪਤੀ ਪਤਨੀ ਦੇ ਕਿਰਦਾਰ ਨਿਭਾਏ। ਨੁਸਰਾ ਨੇ ਮਕਾਨ ਮਾਲਕਣ ਅਤੇ ਸ਼੍ਰੇਆ, ਮਿਰਜ਼ਾ ਤਾਰਿਕ ਅਤੇ ਡਾ. ਨਸੀਮ ਨੇ ਹੋਰ ਭੂਮਿਕਾਵਾਂ ਨਿਭਾਈਆਂ। ਮੁੱਖ ਮਹਿਮਾਨ ਡਾ. ਕਮਲੇਸ਼ ਉੱਪਲ ਨੇ ਅਜਿਹੇ ਸੰਜੀਦਾ ਮਸਲੇ ’ਤੇ ਨਾਟਕ ਕਰਨਾ ਸਮੇਂ ਦੀ ਲੋੜ ਹੈ। ਡਾ. ਭੀਮ ਇੰਦਰ ਸਿੰਘ ਨੇ ਕਲਾਕਾਰਾਂ ਨੂੰ ਫੁਲਕਾਰੀ ਦੇ ਕੇ ਸਨਮਾਨਿਆ। ਡਾ. ਗੁਰਪ੍ਰੀਤ ਸਿੰਘ ਯੂਕੋ ਵਿਸ਼ੇਸ਼ ਮਹਿਮਾਨ ਰਹੇ। ਡਾ. ਮੋਹੀ (ਸਰਜਨ), ਜਤਿੰਦਰ ਨਰੂਲਾ, ਡਾ. ਰਵੀ ਕੁਮਾਰ ਅਨੂੰ, ਡਾ. ਕੁਲਦੀਪ ਕੌਰ, ਦਲੀਪ ਉੱਪਲ, ਅਵਿਨਾਸ਼ ਰਾਣਾ, ਅਜੈਬ ਚੱਠਾ, ਅਰਵਿੰਦਰ ਢਿੱਲੋਂ, ਡਾ. ਗੁਰਨਾਇਬ ਨੇ ਵੀ ਸ਼ਿਰਕਤ ਕੀਤੀ। ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਚਾਨਣਾ ਪਾਇਆ। ਰੂ-ਬ-ਰੂ ਸ਼ੈਸਨ ਦੌਰਾਨ ਫਿਲਮੀ ਅਦਾਕਾਰ ਤਰਸੇਮ ਪੌਲ ਨੇ ਸੰਘਰਸੀ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
Advertisement
Advertisement
