ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਅੰਧੇਰ ਨਗਰੀ ਚੌਪਟ ਰਾਜਾ’ ਤੇ ‘ਉਜਬਕ ਰਾਜਾ ਤੀਨ ਡਕੈਤ’ ਖੇਡੇ

ਗੁਰਨਾਮ ਸਿੰਘ ਅਕੀਦਾਪਟਿਆਲਾ 28 ਜੂਨ ਸੰਸਥਾ ਨਾਟਕ ਵਾਲਾ ਵੱਲੋਂ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਨੂੰ ਸਮਰਪਿਤ ਤਿੰਨ ਰੋਜ਼ਾ 23ਵਾਂ ਗਰਮ ਰੁੱਤ ਨਾਟ ਉਤਸਵ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਤੇ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ ਕਾਲੀਦਾਸ ਆਡੀਟੋਰੀਅਮ ਵਿੱਚ ਰਾਜੇਸ਼ ਸ਼ਰਮਾ ਤੇ ਕਵਿਤਾ...
Advertisement

ਗੁਰਨਾਮ ਸਿੰਘ ਅਕੀਦਾਪਟਿਆਲਾ 28 ਜੂਨ

ਸੰਸਥਾ ਨਾਟਕ ਵਾਲਾ ਵੱਲੋਂ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਨੂੰ ਸਮਰਪਿਤ ਤਿੰਨ ਰੋਜ਼ਾ 23ਵਾਂ ਗਰਮ ਰੁੱਤ ਨਾਟ ਉਤਸਵ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਤੇ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ ਕਾਲੀਦਾਸ ਆਡੀਟੋਰੀਅਮ ਵਿੱਚ ਰਾਜੇਸ਼ ਸ਼ਰਮਾ ਤੇ ਕਵਿਤਾ ਸ਼ਰਮਾ ਦੀ ਅਗਵਾਈ ’ਚ ਆਰੰਭ ਹੋ ਗਿਆ ਹੈ। ਉਤਸਵ ਦੇ ਪਹਿਲੇ ਦਿਨ ਉੱਘੇ ਚਿੰਤਕ ਡਾ. ਸਵਰਾਜ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਐਨਜੈੱਡਸੀਸੀ ਦੇ ਡਾਇਰੈਕਟਰ ਮੁਹੰਮਦ ਫੁਰਕਾਨ ਖ਼ਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਉੱਘੇ ਰੰਗਕਰਮੀ ਪਦਮਸ੍ਰੀ ਪ੍ਰਾਣ ਸਭਰਵਾਲ, ਵਰਿੰਦਰ ਘੁੰਮਣ, ਪਰਮਿੰਦਰ ਕੌਰ ਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਫ਼ਿਲਮ ਤੇ ਨਾਟਕ ਲੇਖਕ ਸੁਰਿੰਦਰ ਬਾਠ ਨੇ ਮੰਚ ਸੰਚਾਲਕ ਵਜੋਂ ਜ਼ਿੰਮੇਵਾਰੀ ਨਿਭਾਈ।

Advertisement

ਉੱਤਰੀ ਖੇਤਰ ਸਭਿਆਚਾਰਕ ਕੇਂਦਰ ਵੱਲੋਂ ਲਗਾਈਆਂ ਗਈਆਂ ਵਰਕਸ਼ਾਪਾਂ ਦੌਰਾਨ ਕਵਿਤਾ ਸ਼ਰਮਾ ਦੀ ਨਿਰਦੇਸ਼ਨਾ ’ਚ ਬਾਲ ਕਲਾਕਾਰਾਂ ਨੇ ਦੋ ਨਾਟਕ ‘ਅੰਧੇਰ ਨਗਰੀ ਚੌਪਟ ਰਾਜਾ’ ਤੇ ‘ਉਜਬਕ ਰਾਜਾ ਤੀਨ ਡਕੈਤ’ ਖੇਡੇ ਗਏ। ਇਸ ਦੌਰਾਨ ਬਾਲ ਕਲਾਕਾਰ ਫਨੀਸ਼ ਸ਼ਰਮਾ, ਨੂਰ ਆਰੀਆ, ਅਸ਼ਵੀ ਗੋਇਲ, ਅਨਾਹਿਤਾ ਸੂਦ, ਕੁੰਵਰਇੰਦਰ ਸਿੰਘ, ਦ੍ਰਿਸ਼ਟੀ, ਤਕਬੀਰ ਸਿੰਘ ਸੋਹਲ, ਜਗਤ ਪ੍ਰੀਤ ਸਿੰਘ, ਸੌਰਿਆ ਸ਼ਰਮਾ, ਭਾਵਿਕਾ, ਅਸੀਸ ਕੌਰ, ਅਰਾਧਯਾ, ਪੁਲਕਿਤ, ਕਬੀਰ ਠਾਕੁਰ, ਸਾਨਵੀ ਰਾਏ, ਚਿਰਾਗ਼ ਸਨੂਕਰ, ਮਾਨਵੀ, ਹਿਤੇਸ਼ ਗੋਇਲ, ਅਨਾਇਆ ਅਤਰੀ, ਖੁਸ਼ਜੋਤ ਸਿੰਘ, ਧਨੀਸ਼ ਮਿਗਲਾਨੀ ਨੇ ਨਾਟਕ ਵਿਚ ਰੋਲ ਨਿਭਾਇਆ।

Advertisement
Show comments