ਸਨੇਹੀਆਂ ਦੀ ਯਾਦ ’ਚ ਕਬਰਿਸਤਾਨ ਵਿੱਚ ਪੌਦੇ ਲਾਏ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 6 ਜੁਲਾਈ
ਇੱਥੋਂ ਦੇ ਕਬਰਿਸਤਾਨ ਵਿੱਚ ਮਸੀਹੀ ਸਮਾਜ ਵੱਲੋਂ ਅੰਕੁਰ ਨਰੂਲਾ ਮਨਿਸਟਰੀ ਰਾਜਪੁਰਾ ਬਰਾਂਚ ਦੇ ਪ੍ਰਧਾਨ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੌਦੇ ਲਾਏ ਗਏ, ਜਿਸ ਦੌਰਾਨ ਕੀਤੇ ਪ੍ਰੋਗਰਾਮ ਦੌਰਾਨ ਨਗਰ ਕੌਂਸਲ ਦੇ ਉਪ ਪ੍ਰਧਾਨ ਰਾਜੇਸ਼ ਕੁਮਾਰ ਇੰਸਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਪੌਦਾ ਲਾਉਣ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਸਥਾਨਕ ਨੌਜਵਾਨਾਂ, ਸਮਾਜ ਸੇਵੀਆਂ ਅਤੇ ਬਜ਼ੁਰਗਾਂ ਨੇ ਭਾਗ ਲਿਆ। ਪਹੁੰਚੇ ਹੋਏ ਹਰ ਸ਼ਖ਼ਸ ਨੇ ਆਪਣੀ ਮਾਂ, ਭੈਣ, ਪਿਤਾ, ਭਰਾ ਜਾਂ ਪਿਆਰੇ ਦੋਸਤ ਦੀ ਯਾਦ ਵਿੱਚ ਇੱਕ-ਇੱਕ ਪੌਦਾ ਲਾਇਆ ਅਤੇ ਇਨ੍ਹਾਂ ਦਾ ਪਾਲਣ ਪੋਸ਼ਣ ਦਾ ਪ੍ਰਣ ਲਿਆ। ਇਸ ਮੌਕੇ ਰਾਜੇਸ਼ ਨੇ ਕਿਹਾ ਕਿ ਅੱਜ ਇੱਥੇ ਕਬਰਿਸਤਾਨ ਵਿੱਚ ਪੌਦਾ ਲਾਉਣ ਪ੍ਰੋਗਰਾਮ ਕਰ ਕੇ ਇੱਕ ਵਿਲੱਖਣ ਅਤੇ ਪ੍ਰੇਰਣਾਦਾਇਕ ਉਦਾਹਰਨ ਕਾਇਮ ਕੀਤੀ ਗਈ। ਇਸ ਮੌਕੇ ਪਾਸਟਰ ਨੀਰਜ, ਮਾਸਟਰ ਧਰਮਰਾਜ, ਸ਼ਿਵਸਰਨ, ਸਤਨਾਮ ਸਿੰਘ, ਕਰਨੈਲ ਕੌਰ,ਸਿਸਟਰ ਮੈਰਸੀ, ਕਮਲਦੀਪ ਦੀਪੂ, ਡਾਕਟਰ ਖਰੈਤੀ ਲਾਲ, ਅਸ਼ੋਕ ਵਰਮਾ, ਅਭੀਨਵ ਕੁਮਾਰ, ਸੋਮਨਾਥ ਅਵਤਾਰ ਸਿੰਘ ਅਤੇ ਮਸੀਹ ਸਮਾਜ ਦੇ ਲੋਕ ਹਾਜ਼ਰ ਸਨ।