ਵਾਤਾਵਰਨ ਸ਼ੁੱਧ ਰੱਖਣ ਲਈ ਬੂਟੇ ਲਾਏ
ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਮਹਿੰਦਰਗੰਜ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਮੁਹਿੰਮ ਤਹਿਤ ਸਕੂਲ ਦੇ ਵਿਹੜੇ ਵਿੱਚ 25 ਪੌਦੇ ਲਗਾਏ ਗਏ। ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਨੂੰ...
Advertisement
ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਮਹਿੰਦਰਗੰਜ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਮੁਹਿੰਮ ਤਹਿਤ ਸਕੂਲ ਦੇ ਵਿਹੜੇ ਵਿੱਚ 25 ਪੌਦੇ ਲਗਾਏ ਗਏ। ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਨ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਕਲੱਬ ਪ੍ਰਧਾਨ ਡਾ. ਸੁਰਿੰਦਰ ਕੁਮਾਰ, ਸਕੱਤਰ ਮਨੋਜ ਮੋਦੀ, ਖਜ਼ਾਨਚੀ ਐੱਸ ਪੀ ਨੰਦਰਾਜੋਗ, ਰੋਟੇਰੀਅਨ ਅਮਿਤ ਕੁਮਾਰ ਬਾਂਸਲ, ਰੋਟੇਰੀਅਨ ਰਤਨ ਸ਼ਰਮਾ, ਐਡਵੋਕੇਟ ਇਸ਼ਵਰ ਲਾਲ ਅਤੇ ਰੋਟੇਰੀਅਨ ਓ.ਪੀ. ਆਰਿਆ ਹਾਜ਼ਰ ਸਨ। ਕਲੱਬ ਨੇ ਪ੍ਰਾਜੈਕਟ ਲਈ ਸਹਿਯੋਗ ਦੇਣ ’ਤੇ ਪ੍ਰਿੰਸੀਪਲ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ।
Advertisement
Advertisement
