ਪਟੇਲ ਕਾਲਜ ’ਚ ਪਲੇਸਮੈਂਟ ਡਰਾਈਵ
ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਕਾਲਜ ਦੇ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਦੀ ਅਗਵਾਈ ਹੇਠ ਪੀਆਈਐੱਮਟੀ ਰਾਜਪੁਰਾ ਦੁਆਰਾ ਇੱਕ ਪਲੇਸਮੈਂਟ ਡਰਾਈਵ ਕਰਵਾਈ ਗਈ। ਇਸ ਮੌਕੇ ਫਿਊਚਰ ਟੈਕ ਕੰਪਨੀ, ਗੁਰੂ ਗ੍ਰਾਮ ਬੇਸਡ ਨੇ ਐੱਮਬੀਏ ਅਤੇ ਐੱਮਸੀਏ ਦੇ ਵਿਦਿਆਰਥੀਆਂ ਦੀ...
Advertisement
ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਕਾਲਜ ਦੇ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਦੀ ਅਗਵਾਈ ਹੇਠ ਪੀਆਈਐੱਮਟੀ ਰਾਜਪੁਰਾ ਦੁਆਰਾ ਇੱਕ ਪਲੇਸਮੈਂਟ ਡਰਾਈਵ ਕਰਵਾਈ ਗਈ। ਇਸ ਮੌਕੇ ਫਿਊਚਰ ਟੈਕ ਕੰਪਨੀ, ਗੁਰੂ ਗ੍ਰਾਮ ਬੇਸਡ ਨੇ ਐੱਮਬੀਏ ਅਤੇ ਐੱਮਸੀਏ ਦੇ ਵਿਦਿਆਰਥੀਆਂ ਦੀ ਇੰਟਰਵਿਊ ਲਈ, ਜਿਸ ਵਿੱਚ ਸੱਤ ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ ਐੱਮਬੀਏ ਵਿੱਚੋਂ ਦੋ ਅਤੇ ਐੱਮਸੀਏ ਦੇ ਪੰਜ ਵਿਦਿਆਰਥੀ ਸ਼ਾਮਲ ਸਨ। ਪਲੇਸਮੈਂਟ ਡਰਾਈਵ ਵਿਚ ਪ੍ਰੋ. ਸੰਦੀਪ ਕੁਮਾਰ ਅਤੇ ਮੰਜੂ ਬਾਲਾ ਨੇ ਯੋਗਦਾਨ ਪਾਇਆ।
Advertisement
Advertisement