ਅਜਾਇਬ ਘਰ ਵਿੱਚ ਚਿੱਤਰ ਪ੍ਰਦਰਸ਼ਨੀ
ਪੰਜਾਬੀ ਯੂਨੀਵਰਸਿਟੀ ਵਿੱਚ ਅਜਾਇਬ ਘਰ ਅਤੇ ਕਲਾ ਗੈਲਰੀ ਵਿੱਚ ਸੋਭਾ ਸਿੰਘ ਫਾਈਨ ਆਰਟਸ ਵਿਭਾਗ ਅਤੇ ਕਲਾ ਸੰਗਮ ਨਾਮਕ ਸੰਗਠਨ ਵੱਲੋਂ ਚਿੱਤਰ ਪ੍ਰਦਰਸ਼ਨੀ ਲਗਾਈ ਗਈ। ‘ਆਗਾਜ਼’ ਸਿਰਲੇਖ ਹੇਠ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਉਦਘਾਟਨ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ।...
Advertisement
ਪੰਜਾਬੀ ਯੂਨੀਵਰਸਿਟੀ ਵਿੱਚ ਅਜਾਇਬ ਘਰ ਅਤੇ ਕਲਾ ਗੈਲਰੀ ਵਿੱਚ ਸੋਭਾ ਸਿੰਘ ਫਾਈਨ ਆਰਟਸ ਵਿਭਾਗ ਅਤੇ ਕਲਾ ਸੰਗਮ ਨਾਮਕ ਸੰਗਠਨ ਵੱਲੋਂ ਚਿੱਤਰ ਪ੍ਰਦਰਸ਼ਨੀ ਲਗਾਈ ਗਈ। ‘ਆਗਾਜ਼’ ਸਿਰਲੇਖ ਹੇਠ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਉਦਘਾਟਨ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਵੱਖ-ਵੱਖ ਸ਼ੈਲੀ ਦੇ ਚਿੱਤਰਾਂ ਦੀ ਸ਼ਲਾਘਾ ਕੀਤੀ ਅਤੇ ਇਸ ਕਦਮ ਲਈ ਵਿਭਾਗ ਦੀ ਪ੍ਰਸ਼ਸਾ ਕੀਤੀ। ਰਜਿਸਟਰਾਰ ਡਾ. ਸੰਜੀਵ ਪੁਰੀ ਵੱਲੋਂ ਵੀ ਇਸ ਮੌਕੇ ਬੋਲਦਿਆਂ ਇਸ ਕਲਾ ਪ੍ਰਦਰਸ਼ਨੀ ਨੂੰ ਸਲਾਹਿਆ। ਵਿਭਾਗ ਮੁਖੀ ਪ੍ਰੋ. ਅੰਬਾਲਿਕਾ ਸੂਦ ਜੈਕਬ ਨੇ ਦੱਸਿਆ ਕਿ ਨਵੇਂ ਉੱਭਰ ਰਹੇ ਫ਼ਨਕਾਰਾਂ ਵੱਲੋਂ 'ਕਲਾ ਸੰਗਮ' ਦੇ ਨਾਮ ਹੇਠ ਸੰਗਠਿਤ ਹੋਣ ਦਾ ਇਹ ਉਪਰਾਲਾ ਕੀਤਾ ਗਿਆ ਹੈ।
Advertisement
Advertisement