ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੱਠ ਪਿੰਡਾਂ ਦੇ ਲੋਕਾਂ ਵੱਲੋਂ ਸਿਆਸੀ ਆਗੂਆਂ ਦਾ ਬਾਈਕਾਟ

ਪਿੰਡਾਂ ਦੀਆਂ ਲਿੰਕ ਸਡ਼ਕਾਂ ਖੁਦ ਬਣਾਉਣ ਦਾ ਫ਼ੈਸਲਾ; ਆਗੂਆਂ ’ਤੇ ਲਾਰੇ ਲਾਉਣ ਦੇ ਦੋਸ਼
ਪਿੰਡ ਕਕਰਾਲਾ ਭਾਈਕਾ ਵਿੱਚ ਅੱਠ ਪੰਚਾਇਤਾਂ ਦਾ ਇਕੱਠ।
Advertisement

ਹਲਕਾ ਸ਼ੁਤਰਾਣਾ ਦੇ ਅੱਠ ਪਿੰਡਾਂ ਦੇ ਲੋਕਾਂ ਨੇ ਲਿੰਕ ਸੜਕਾਂ ਦੀ ਹਾਲਤ ਬਦਤਰ ਹੋਣ ਦੇ ਰੋਸ ਵਜੋਂ ਸਿਆਸੀ ਆਗੂਆਂ ਦਾ ਬਾਈਕਾਟ ਕਰਕੇ ਖੁਦ ਲਿੰਕ ਸੜਕਾਂ ਬਣਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਪਿੰਡਾਂ ਵਿੱਚ ਕਿਸੇ ਵੀ ਰਾਜਨੀਤਿਕ ਆਗੂ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਪਿੰਡ ਕਕਰਾਲਾ ਭਾਈਕਾ ਵਿੱਚ ਇਕੱਠੇ ਹੋਏ ਲੋਕਾਂ ਵਿੱਚੋਂ ਨਿਰਭੈ ਸਿੰਘ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਕਕਰਾਲਾ ਭਾਈਕਾ, ਨਾਗਰੀ, ਚੁਪਕੀ, ਸ਼ਾਹਪੁਰ, ਪ੍ਰੇਮ ਸਿੰਘ ਬਾਲਾ, ਬੁਜ਼ਰਕ ਤੇ ਖੇੜੀ ਨਗਾਈਆਂ ਆਦਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ‘ਆਪ’ ਸਰਕਾਰ ਨੂੰ ਕਈ ਵਾਰ ਦਰਖਾਸਤਾਂ ਦਿੱਤੀਆਂ ਗਈਆਂ ਅਤੇ ਵਿਧਾਇਕ ਵੱਲੋਂ ਵੀ ਉਕਤ ਪਿੰਡਾਂ ਵਿੱਚ ਸਮਾਗਮਾਂ ਦੌਰਾਨ ਇਨ੍ਹਾਂ ਲਿੰਕ ਸੜਕਾਂ ਨੂੰ 18 ਫੁੱਟ ਚੌੜੀਆਂ ਜਲਦੀ ਬਣਾਉਨ ਦਾ ਵਾਅਦਾ ਕੀਤਾ ਸੀ। ਪੰਚਾਇਤਾਂ ਵੱਲੋਂ ਦਰਖਾਸਤਾਂ ਦੇ ਕੇ ਥੱਕਣ ਅਤੇ ਵਿਧਾਇਕ ਦੇ ਲਾਰਿਆਂ ਤੋਂ ਦੁਖੀ ਹੋ ਕੇ ਉਕਤ ਪਿੰਡਾਂ ਦੇ ਲੋਕਾਂ ਨੇ ਰਾਜਨੀਤਿਕ ਆਗੂਆਂ ਦਾ ਬਾਈਕਾਟ ਕਰਕੇ ਉਕਤ ਲਿੰਕ ਸੜਕਾਂ ਖੁਦ ਬਣਾਉਣ ਫੈਸਲਾ ਕੀਤਾ ਹੈ। ਇਸ ਮੌਕੇ ਲੋਕਾਂ ਨੇ ਸੜਕਾਂ ’ਤੇ ਪਏ ਖੱਡਿਆਂ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਪਿਛਲੀਆਂ ਦੋ ਸਰਕਾਰਾਂ ਨੇ ਵੀ ਇਨ੍ਹਾਂ ਪਿੰਡਾਂ ਦੀਆਂ ਲਿੰਕ ਸੜਕਾਂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਲੋਕਾਂ ਵੱਲੋਂ ਆਪਣੇ ਤੌਰ ’ਤੇ ਮਿੱਟੀ ਪਾ ਕੇ ਰਸਤੇ ਤਿਆਰ ਕਰਨ ਦੇ ਬਾਵਜੂਦ ਵੀ ਇਨ੍ਹਾਂ ਸੜਕਾਂ ’ਤੇ ਹਾਦਸੇ ਵਾਪਰਦੇ ਹਨ। ਉਨ੍ਹਾਂ ਪਿੰਡ ਕਕਰਾਲਾ ਭਾਈਕਾ ਦੇ ਕੇਵਲ ਸਿੰਘ ਦੀ ਖੱਡੇ ’ਚ ਡਿੱਗ ਕੇ ਉਪਰੋਂ ਟਰੱਕ ਲੰਘਣ ਕਾਰਨ ਹੋਈ ਦਰਦਨਾਕ ਮੌਤ ਦਾ ਜ਼ਿਕਰ ਵੀ ਕੀਤਾ।

ਮੀਂਹ ਤੋਂ ਬਾਅਦ ਹੋਵੇਗੀ ਮੁਰੰਮਤ: ਐੱਸਡੀਓ

Advertisement

ਐੱਸਡੀਓ ਹਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਬਰਸਾਤਾਂ ਮਗਰੋਂ ਕੀਤਾ ਜਾਵੇਗਾ। ਪਿੰਡ ਕਕਰਾਲਾ ਭਾਈਕਾ ਦੀ 18 ਫੁੱਟ ਚੌੜੀ ਸੜਕ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮਨਜ਼ੂਰੀ ਲਈ ਦਰਖਾਸਤ ਭੇਜੀ ਹੋਈ ਹੈ।

Advertisement