ਪੈਨਸ਼ਨਰਾਂ ਨੇ ਪਾਵਰਕੌਮ ਦਫ਼ਤਰ ਘੇਰਿਆ
ਜਥੇਬੰਦੀ ਦੇ ਸੂਬਾਈ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਦੀ ਅਗਵਾਈ ਵਿੱਚ ਦਿੱਤੇ ਧਰਨੇ ਕਾਰਨ ਨਾ ਸਿਰਫ਼ ਮਾਲ ਰੋਡ ’ਤੇ ਆਵਾਜਾਈ ਠੱਪ ਰਹੀ, ਬਲਕਿ ਕਈ ਬਾਜ਼ਾਰਾਂ ’ਚ ਵੀ ਭੀੜ-ਭੜੱਕਾ ਰਿਹਾ।
ਜਥੇਬੰਦੀ ਦੇ ਆਗੂ ਧਨਵੰਤ ਸਿੰਘ ਭੱਠਲ, ਰਾਕੇਸ਼ ਸ਼ਰਮਾ, ਦੇਵ ਰਾਜ, ਕੁਲਦੀਪ ਸਿੰਘ ਖੰਨਾ, ਮੁਖਤਾਰ ਮੁਹਾਵਾ, ਅਮਰਜੀਤ ਸਿੱਧੂ, ਜਸਵੰਤ ਕੁਤਬਾ, ਗੁਰਪ੍ਰੀਤ ਮੰਨਣ, ਦਰਸ਼ਨ ਮਹਿਤਾ, ਸ਼ਿਵ ਤਿਵਾੜੀ, ਜੈਲ ਸਿੰਘ, ਸਿੰਦਰ ਧੌਲਾ, ਜੋਗਿੰਦਰ ਰੰਧਾਵਾ ਤੇ ਭੁਪਿੰਦਰ ਕੱਕੜ ਨੇ ਸਰਕਾਰ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਬਿਜਲੀ ਸੋਧ ਬਿੱਲ 2025 ਸਣੇ ਬਿਜਲੀ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ 2016 ਤੋਂ ਪਹਿਲਾਂ ਰਿਟਾਇਰ ਪੈਨਸ਼ਨਰਾਂ ਲਈ ਘੱਟੋ-ਘੱਟ 2.59 ਦਾ ਫੈਕਟਰ ਲਾਗੂ ਕਰਨ, ਬਿਜਲੀ ਕੁਨੈਕਸ਼ਨ ਨਾ ਦੇਣ, ਕੈਸ਼ਲੈਸ ਟਰੀਟਮੈਂਟ ਸਕੀਮ ਦੀ ਬਹਾਲੀ, ਡੀ ਏ ਦਾ ਬਕਾਇਆ, ਨਿੱਜੀਕਰਨ ਬੰਦ ਕਰਨ, ਸੇਵਾਮੁਕਤ ਕਰਮਚਾਰੀਆਂ ਨੂੰ ਪੇਅ ਕਮਿਸ਼ਨ ਦਾ ਬਕਾਇਆ ਯਕਮੁਸ਼ਤ ਦੇਣ, 23 ਸਾਲਾ ਸਾਲਾਨਾ ਤਰੱਕੀ ਸਾਰੇ ਸਬੰਧਤ ਪੈਨਸ਼ਨਰਾਂ ਨੂੰ ਬਿਨਾਂ ਸ਼ਰਤ ਦੇਣ, ਜਨਵਰੀ, 2006 ਤੋਂ 25 ਸਾਲ ਦੀ ਸੇਵਾ ਪੂਰੀ ਕਰਨ ’ਤੇ ਪੂਰੀ ਪੈਨਸ਼ਨ ਦੇਣ, ਜਜੂਆ ਟੈਕਸ ਬੰਦ ਕਰਨ, ਮੈਡੀਕਲ ਭੱਤੇ ਵਿੱਚ ਵਾਧਾ ਤੇ ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕਰਨ ਦੀ ਮੰਗ ਕੀਤੀ।
ਆਗਆਂ ਨੇ ਪੰਜਾਬ ਯੂਨੀਵਰਸਿਟੀ ’ਤੇ ਕਬਜ਼ਾ ਦੀਆਂ ਕਾਰਵਾਈਆਂ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
