ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਟਿਆਲਾ: ਬੱਚੇ ਦੀ ਮੌਤ ਸਾਹ ਦੀ ਤਕਲੀਫ਼ ਕਾਰਨ ਹੋਣ ਦਾ ਸ਼ੱਕ, ਪੋਸਟਮਾਰਟਮ ਰਿਪੋਰਟ ’ਚ ਕਾਰਨ ਸਪਸ਼ਨ ਨਹੀਂ

ਸਰਬਜੀਤ ਸਿੰਘ ਭੰਗੂ ਪਟਿਆਲਾ, 17 ਜੁਲਾਈ ਇਕ ਦਿਨ ਪਹਿਲਾਂ ਪਟਿਆਲਾ ਦੇ ਹੀਰਾ ਬਾਗ਼ ਵਿਚ 9 ਸਾਲਾ ਬੱਚੇ ਅਭfਜੋਤ ਦੀ ਮੌਤ ਸਬੰਧੀ ਨਵਾਂ ਖੁਲਾਸਾ ਹੋਇਆ ਹੈ, ਜਿਸ ਮੁਤਾਬਕ ਉਸ ਦੀ ਮੌਤ ਪੇਚਸ਼ ਦੀ ਥਾਂ ਸਾਹ ਲੈਣ ਵਿੱਚ ਤਕਲੀਫ ਹੋਣੀ ਮੰਨੀ ਜਾ...
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 17 ਜੁਲਾਈ

Advertisement

ਇਕ ਦਿਨ ਪਹਿਲਾਂ ਪਟਿਆਲਾ ਦੇ ਹੀਰਾ ਬਾਗ਼ ਵਿਚ 9 ਸਾਲਾ ਬੱਚੇ ਅਭfਜੋਤ ਦੀ ਮੌਤ ਸਬੰਧੀ ਨਵਾਂ ਖੁਲਾਸਾ ਹੋਇਆ ਹੈ, ਜਿਸ ਮੁਤਾਬਕ ਉਸ ਦੀ ਮੌਤ ਪੇਚਸ਼ ਦੀ ਥਾਂ ਸਾਹ ਲੈਣ ਵਿੱਚ ਤਕਲੀਫ ਹੋਣੀ ਮੰਨੀ ਜਾ ਰਹੀ ਹੈ। ਉਸ ਦੀ ਪੋਸਟ ਮਾਰਟਮ ਰਿਪੋਰਟ ਆ ਚੁੱਕੀ ਹੈ ਪਰ ਮੌਤ ਦਾ ਕਾਰਨ ਸਪਸ਼ਟ ਨਾ ਹੋਣ ਕਾਰਨ ਸਿਹਤ ਵਿਭਾਗ ਨੇ ਹੁਣ ਬੱਚੇ ਦਾ ਵਿਸਰਾ ਚੰਡੀਗੜ੍ਹ ਸਥਿਤ ਲੈਬ ਵਿਚ ਭੇਜਿਆ ਹੈ, ਜਿਸ ਦੀ ਰਿਪੋਰਟ ਹਫ਼ਤੇ ਤੱਕ ਆਵੇਗੀ। ਪੋਸਟ ਮਾਰਟਮ ਕਰਨ ਵਾਲੀ ਡਾਕਟਰਾਂ ਦੀ ਮੁਢਲੀ ਜਾਂਚ ਵਿਚ ਪਾਇਆ ਗਿਆ ਹੈ ਕਿ ਬੱਚੇ ਦੀ ਮੌਤ ਪੇਚਸ਼ ਕਰਨ ਨਹੀ ਹੋਈ। ਡਾਕਟਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬੱਚੇ ਦੇ ਪਰਿਵਾਰ ਵਿਚ ਵੀ ਕਿਸੇ ਨੂੰ ਕੋਈ ਅਜਿਹੀ ਤਕਲੀਫ ਨਹੀਂ ਹੈ। ਉਂਝ ਉਸ ਦੀ ਭੈਣ ਜੇਰੇ ਇਲਾਜ ਹੈ, ਜਿਸ ਬਾਰੇ ਤਰਕ ਦਿੱਤਾ ਜਾ ਰਿਹਾ ਹੈ ਕਿ ਉਹ ਘਬਰਾਹਟ ਹੋਣ ਕਰਕੇ ਹਸਪਤਾਲ ਦਾਖਲ ਕਰਵਾਈ ਗਈ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਇਲਾਕੇ ਵਿਚ ਪਾਣੀ ਦੇ ਨਮੂਨੇ ਭਰੇ ਗਏ ਹਨ। ਮੈਡੀਕਲ ਟੀਮਾਂ ਦਿਨ ਰਾਤ ਤਾਇਨਾਤ ਹਨ। ਰਾਤ ਨੂੰ ਦਸਤ ਜਾਂ ਉਲਟੀਆਂ ਦਾ ਕੋਈ ਮਰੀਜ਼ ਰਿਪੋਰਟ ਨਹੀਂ ਹੋਇਆ।

ਇਸ ਦੌਰਾਨ ਪਟਿਆਲਾ ਦੇ ਪਾਣੀ ਦੀ ਮਾਰ ਹੇਠ ਆਏ ਅਰਬਨ ਅਸਟੇਟ ਵਿੱਚ ਸਫ਼ਾਈ ਮੁਹਿੰਮ ਜ਼ੋਰਾਂ ’ਤੇ ਜਾਰੀ ਹੈ। ਪੀਡੀਏ ਦੇ ਸੀਏ ਗੁਰਪ੍ਰੀਤ ਸਿੰਘ ਆਪਣੀ ਨਿਗਰਾਨੀ ਹੇਠ ਸਾਫ਼ ਸਫਾਈ ਦੀ ਮੁਹਿੰਮ ਚਲਾ ਰਹੇ ਹਨ।

Advertisement
Tags :
ਉਡੀਕਸ਼ੱਕਸਪਸ਼ਨਕਾਰਨਤਕਲੀਫਨਹੀਂਪਟਿਆਲਾਪੋਸਟਮਾਰਟਮਬੱਚੇਰਿਪੋਰਟ