ਜਥੇਦਾਰ ਗੜ੍ਹੀ ਜ਼ਰੀਏ ਪਟਿਆਲਾ ਨੂੰ ਮੁੜ ਮਿਲੀ ਸ਼੍ਰੋਮਣੀ ਕਮੇਟੀ ’ਚ ਨੁਮਾਇੰਦਗੀ
ਮੌਜੂਦਾ 11 ਐਗਜੈਕਟਿਵ ਮੈਂਬਰਾਂ ਵਿੱਚੋਂ ਵੀ ਗੜ੍ਹੀ ਸਭ ਤੋਂ ਵੱਧ ਵਾਰ ਐਗਜੈਕਟਿਵ ਮੈਂਬਰ ਬਣਨ ਵਾਲੇ ਸ਼ਖ਼ਸ ਹਨ ਤੇ ਨਾਲ ਹੀ ਸਭ ਤੋਂ ਵੱਧ ਸਮਾਂ ਪ੍ਰਧਾਨ ਰਹੇ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਜ਼ਿਲ੍ਹੇ ’ਚ ਉਹ ਹੀ ਸਭ ਤੋਂ ਵੱਧ ਸਮਾਂ ਐਗਜੈਕਟਿਵ ਮੈਂਬਰ ਬਣੇ ਹਨ। ਪਿਛਲੀ ਵਾਰ ਸ੍ਰੀ ਗੜ੍ਹੀ ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਟਿਕਟ ਦੇ ਦਾਅਵੇਦਾਰ ਵੀ ਰਹੇ ਹਨ ਪਰ ਐਤਕੀਂ ਉਹ ਹਮਾਇਤੀ ਟਿਕਟ ਲਈ ਆਸਵੰਦ ਹਨ। ਭਾਵੇਂ ਸੁਰਜੀਤ ਗੜ੍ਹੀ ਦਾ ਰਾਜਪੁਰਾ ਹਲਕੇ ’ਚ ਵੀ ਚੋਖਾ ਆਧਾਰ ਹੈ, ਪਰ ਉਹ ਨਿਰੋਲ ਪੇਂਡੂ ਹਲਕਾ ਹੋਣ ਕਰਕੇ ਘਨੌਰ ਹਲਕੇ ਤੋਂ ਚੋਣ ਲੜਨ ਦੇ ਵੱਧ ਇੱਛੁਕ ਹਨ ਜਿੱਥੋਂ ਪਿਛਲੀ ਵਾਰ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਉਮੀਦਵਾਰ ਰਹੇ ਹਨ। ਗੜ੍ਹੀ ਸਮਰਥਕ ਇਨ੍ਹਾਂ ਦੋਵਾਂ ਹਲਕਿਆਂ ’ਚ ਆਪਣਾ ਪ੍ਰਭਾਵ ਵਿਖਾਉਣ ਦੀ ਸਮਰੱਥਾ ਰੱਖਦੇ ਹਨ।
ਆਗੂਆਂ ਵੱਲੋਂ ਸਨਮਾਨ
ਫੈੱਡਰੇਸ਼ਨ ਆਗੂ ਜਸਵੀਰ ਜੱਸੀ, ਸੁਰਿੰਦਰ ਘੁਮਾਣਾ, ਸਰਪੰਚ ਬਲਵਿੰਦਰ ਨੇਪਰਾਂ, ਰਘਬੀਰ ਮੋਹੀ, ਪ੍ਰਧਾਨ ਭੁਪਿੰਦਰ ਗੋਲ਼ੂ, ਬਲਵਿੰਦਰ ਸੈਂਭੀ, ਮੈਨੇਜਰ ਭਾਗ ਸਿੰਘ ਚੌਹਾਨ, ਗੁਰਦੁਆਰਾ ਬਹਾਦਰਗੜ੍ਹ, ਨਿੰਮ ਸਾਹਿਬ ਅਤੇ ਨਾਭਾ ਸਾਹਿਬ ਦੇ ਮੈਨੇਜਰ ਮਨਜੀਤ ਸਿੰਘ ਕੌਲੀ, ਸੁਰਜੀਤ ਸਿੰਘ ਕੌਲੀ ਤੇ ਹਰਜੀਤ ਸਿੰਘ ਕੌਲੀ, ਹਰਵਿੰਦਰ ਕਾਲਵਾ, ਹਜੂਰ ਸਿੰਘ ਸਮਾਣਾ, ਡਾ. ਬਲਬੀਰ ਭੱਟਮਾਜਰਾ, ਰਾਣਾ ਨਿਰਮਾਣ, ਜਸਦੇਵ ਨੂਗੀ, ਨਿਹੰਗ ਕੁਲਦੀਪ ਆਲਮਪੁਰ, ਸਵਰਨ ਕਬੂਲਪੁਰ, ਸੋਨੂੰ ਕਾਲ਼ੋਮਾਜਰਾ, ਹਰਬੰਸ ਦੁਭਾਲੀ, ਬਹਾਦਰ ਉਪਲਹੇੜੀ, ਮੰਗਤ ਮੰਗੂ, ਰਾਜਿੰਦਰ ਥੂਹਾ, ਕੁਲਵੀਰ ਹਾਸ਼ਮਪੁਰ ਨੇ ਸਨਮਾਨਤ ਕਰਦਿਆਂ ਇਸ ਚੋਣ ’ਤੇ ਤਸੱਲੀ ਪ੍ਰਗਟਾਈ ਹੈ ਜਦਕਿ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਮੈਂਬਰ ਜਸਮੇਰ ਸਿੰਘ ਲਾਛੜੂ ਨੇ ਵੀ ਵਧਾਈ ਦਿੱਤੀ ਹੈ।
