ਪਟਿਆਲਾ: ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵੱਲੋਂ ਕਈ ਮਤੇ ਪਾਸ
ਮੇਅਰ ਕੁੰਦਨ ਗੋਗੀਆ ਦੀ ਅਗਵਾਈ ਵਿੱਚ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (ਐੱਫਐਂਡਸੀਸੀ) ਦੀ ਮੀਟਿੰਗ ਹੋਈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਦਾ ਸਰਬ ਪੱਖੀ ਵਿਕਾਸ ਕਰਾਉਣ ਨੂੰ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ। ਮੀਟਿੰਗ ਵਿੱਚ ਸ਼ਹਿਰ ਦੀਆਂ ਲਗਪਗ 40 ਕਲੋਨੀ ਦੀਆਂ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਵਾਰਡ ਨੰਬਰ-10 ਗੁਰੂ ਨਾਨਕ ਨਗਰ ਵਿੱਚ ਲਗਪਗ 20 ਲੱਖ ਦੀ ਲਾਗਤ ਨਾਲ ਟਾਈਲਾਂ ਲਗਾਉਣ, ਗੁਰਬਖ਼ਸ਼ ਕਲੋਨੀ ਦੀ ਗਲੀ ਨੰਬਰ 1-ਏ, ਗਲੀ ਨੰਬਰ ਦੋ, ਵਾਲਮੀਕਿ ਮੰਦਰ, ਗਲੀ ਨੰਬਰ ਛੇ, ਸੱਤ ਅਤੇ ਤਫੱਜਲਪੁਰਾ ਦੇ ਨਾਲ ਲੱਗਦੀਆਂ ਸੜਕਾਂ ਨੂੰ ਬਣਾਉਣ ਲਈ 36 ਲੱਖ ਰੁਪਏ, ਤਫੱਜਲਪੁਰਾ ਗਲੀ ਨੰਬਰ ਨੌਂ ਦੇ ਨੇੜੇ ਇੰਟਰਲਾਕ ਟਾਈਲਾਂ, ਰਾਜਿੰਦਰਾ ਹਸਪਤਾਲ ਦੇ ਪਿਛਲੇ ਪਾਸੇ ਇੰਟਰਲਾਕ ਟਾਈਲਾਂ, ਹਰਿੰਦਰ ਨਗਰ ਦੀਆਂ ਗਲੀਆਂ ਅਤੇ 27 ਲੱਖ ਰੁਪਏ ਨਾਲ ਰੇਸ ਕੋਰਸ ਵਿੱਚ ਰੋਡ, ਪੁਰਾਣਾ ਬਿਸ਼ਨ ਨਗਰ ਵਿੱਚ ਡਰੇਨ ਢਕਣ ਸਬੰਧੀ 18 ਲੱਖ, ਜੁਝਾਰ ਨਗਰ ਦੀ ਗਲੀ ਨੰਬਰ ਛੇ ਅਤੇ ਆਸ ਪਾਸ ਦੀਆਂ ਗਲੀਆਂ ਨੂੰ ਸੀਸੀ ਰੋਡ ਲਈ 3 ਲੱਖ ਰੁਪਏ, ਵਾਰਡ ਨੰਬਰ 29 ਰਾਮ ਨਗਰ ਅਤੇ ਮੁਸਲਿਮ ਕਲੋਨੀ ਵਿੱਚ ਇੰਟਰਲਾਕ ਟਾਈਲਾਂ ਲਈ 27 ਲੱਖ ਰੁਪਏ, ਹੀਰਾ ਬਾਗ਼ ਟਾਵਰ ਸਟਰੀਟ ਅਤੇ ਆਸ ਪਾਸ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਈ 28 ਲੱਖ ਰੁਪਏ, ਨਿਊ ਯਾਦਵਿੰਦਰ ਕਲੋਨੀ ਅਤੇ ਆਸ ਪਾਸ ਦੀਆਂ ਗਲੀਆਂ ਵਿੱਚ ਸੀਸੀ ਰੋਡ ਲਈ 16 ਲੱਖ ਰੁਪਏ, ਵਾਰਡ ਨੰਬਰ 21 ਰਵਿਦਾਸ ਕਲੋਨੀ ਅਤੇ ਗੁਰਦੁਆਰਾ ਸਾਹਿਬ ਦੇ ਨੇੜਲੀ ਸੜਕਾਂ ਲਈ 36 ਲੱਖ ਰੁਪਏ, ਵਾਰਡ ਨੰਬਰ 28 ਪੁਰਾਣਾ ਬਿਸ਼ਨ ਨਗਰ ਦੀ ਗਲੀ ਨੰਬਰ ਚਾਰ, ਪੰਜ ਅਤੇ ਆਸ ਪਾਸ ਦੀਆਂ ਗਲੀਆਂ ਲਈ 36 ਲੱਖ ਰੁਪਏ, ਵਾਰਡ ਨੰਬਰ ਤਿੰਨ ਦਸਮੇਸ਼ ਨਗਰ, ਗੁਰਦੁਆਰਾ ਸਟਰੀਟ ਅਤੇ ਗਲੀ ਨੰਬਰ ਦੋ ਦੇ ਨਾਲ ਲੱਗਦੀਆਂ ਗਲੀਆਂ ਵਿੱਚ ਟਾਈਲਾਂ ਲਾਉਣ ਲਈ 30 ਲੱਖ ਰੁਪਏ, ਵਾਰਡ ਨੰਬਰ 14 ਘੁੰਮਣ ਨਗਰ ਗਲੀ ਨੰਬਰ ਦੋ ਸੀ ਅਤੇ ਪੰਜ ਦੀ ਸੜਕ ਬਣਾਉਣ ਲਈ 4 ਲੱਖ ਰੁਪਏ, ਰਸੂਲਪੁਰ ਸੈਦਾਂ ਦੇ ਸਾਹਮਣੇ ਵਾਲਮੀਕਿ ਮੰਦਰ ਅਤੇ ਆਸ ਪਾਸ ਦੀਆਂ ਗਲੀਆਂ ਵਿੱਚ ਟਾਈਲਾਂ ਲਗਾਉਣ, ਨਿਊ ਯਾਦਵਿੰਦਰਾ ਕਲੋਨੀ ਦੀਆਂ ਗਲੀਆਂ ਅਤੇ ਪ੍ਰੈੱਸ ਰੋਡ ਫ਼ੈਕਟਰੀ ਏਰੀਆ ਵਿੱਚ ਇੰਟਰਾਲਕ ਟਾਈਲਾਂ, ਗੁਰਬਖ਼ਸ਼ ਕਲੋਨੀ ਦੀ ਗਲੀ ਨੰਬਰ ਨੌਂ ਅਤੇ ਡਰੇਨ ਫਾਈਵ ਲਾਈਨ ਕੌਣ ਨੂੰ ਢਕਣ ਲਈ 6.47 ਲੱਖ ਖਰਚਣ ਦੇ ਮਤੇ ’ਤੇ ਚਰਚਾ ਕੀਤੀ ਗਈ। ਇਸ ਇਸ ਦੌਰਾਨ ਕਈ ਮਤਿਆਂ ਨੂੰ ਪਾਸ ਕੀਤਾ ਗਿਆ।