ਪਟਿਆਲਾ: ਕੋਠੀ ’ਚ ਕੰਮ ਕਰਦੀ ਮਹਿਲਾ ਦੀ ਲਾਸ਼ ਮਿਲੀ
ਕੋਠੀ ਦਾ ਮਾਲਕ ਫ਼ਰਾਰ, ਹੱਤਿਆ ਲੰਘੀ ਰਾਤ ਕੀਤੇ ਜਾਣ ਦਾ ਸ਼ੱਕ
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜੂਨ
Advertisement
ਇਥੇ ਗੁਰਮਤਿ ਐਨਕਲੇਵ ਵਿੱਚ ਕਿਸੇ ਦੀ ਕੋਠੀ ਵਿੱਚ ਕੰਮ ਕਰਦੀ ਰਜਨੀ ਨਾਂ ਦੀ 35 ਸਾਲਾ ਮਹਿਲਾ ਦੀ ਉਸੇ ਕੋਠੀ ਵਿੱਚੋਂ ਲਾਸ਼ ਮਿਲੀ ਹੈ। ਲਾਸ਼ ਦੁਆਲੇ ਕਾਫ਼ੀ ਖੂਨ ਡੁੱਲ੍ਹਿਆ ਹੋਇਆ ਸੀ। ਸਮਝਿਆ ਜਾ ਰਿਹਾ ਕਿ ਲੰਘੀ ਰਾਤ ਉਸ ਦੀ ਹੱਤਿਆ ਕੀਤੀ ਗਈ। ਇਸ ਮਗਰੋਂ ਕੋਠੀ ਦਾ ਮਾਲਕ ਵੀ ਫ਼ਰਾਰ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ
Advertisement