ਪਠਾਣਮਾਜਰਾ ਵੱਲੋਂ ਖੇਡ ਮੇਲੇ ਦਾ ਪੋਸਟਰ ਜਾਰੀ
ਪਿੰਡ ਨੈਣ ਕਲਾਂ ਵਿੱਚ ਗੁੱਗਾ ਨੌਮੀ ਮੇਲੇ ’ਤੇ ਪਹਿਲੀ ਸਤੰਬਰ ਨੂੰ 26ਵਾਂ ਕਬੱਡੀ ਖੇਡ ਟੂਰਨਾਮੈਂਟ ਯੁਵਕ ਸੇਵਾਵਾਂ ਕਲੱਬ ਨੈਣ ਕਲਾਂ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਤੇ ਹਰਿਆਣਾ ਦੀਆਂ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਕਬੱਡੀ ਖੇਡ ਮੇਲੇ ਦਾ...
Advertisement
ਪਿੰਡ ਨੈਣ ਕਲਾਂ ਵਿੱਚ ਗੁੱਗਾ ਨੌਮੀ ਮੇਲੇ ’ਤੇ ਪਹਿਲੀ ਸਤੰਬਰ ਨੂੰ 26ਵਾਂ ਕਬੱਡੀ ਖੇਡ ਟੂਰਨਾਮੈਂਟ ਯੁਵਕ ਸੇਵਾਵਾਂ ਕਲੱਬ ਨੈਣ ਕਲਾਂ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਤੇ ਹਰਿਆਣਾ ਦੀਆਂ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਕਬੱਡੀ ਖੇਡ ਮੇਲੇ ਦਾ ਪੋਸਟਰ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਜਾਰੀ ਕੀਤਾ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਇਤਿਹਾਸਕ ਧਾਰਮਿਕ ਸਥਾਨਾਂ ’ਤੇ ਹੋਣ ਵਾਲੇ ਖੇਡ ਮੇਲੇ ਪੰਜਾਬ ਦੇ ਸੱਭਿਆਚਾਰ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹਨ। ਇਸ ਮੌਕੇ ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਬੁੱਟਰ, ਜ਼ਿਲ੍ਹਾ ਯੂਥ ਪ੍ਰਧਾਨ ਅਮਰ ਸੰਘੇੜਾ, ਗੁਰਮੀਤ ਸਿੰਘ ਚਮਾਰਹੇੜੀ, ਭੁਪਿੰਦਰ ਸਿੰਘ ਬੁੱਟਰ ਤੇ ਲਖਵਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
Advertisement
Advertisement