ਸੂਬਾਈ ਜਨਰਲ ਸਕੱਤਰ ਅਤੇ ਮੀਡੀਆ ਇੰੰਚਾਰਜ ਬਣਨ ’ਤੇ ਪੰਨੂ ਦਾ ਸਨਮਾਨ
‘ਆਪ’ ਆਗੂ ਬਲਤੇਜ ਪੰਨੂ ਨੂੰ ਪਾਰਟੀ ਵੱਲੋਂ ਹਾਲ ਹੀ ’ਚ ਸੂਬਾਈ ਜਨਰਲ ਸਕੱਤਰ ਅਤੇ ਸੂਬਾਈ ਮੀਡੀਆ ਇੰੰਚਾਰਜ ਬਣਾਉਣ ’ਤੇ ਉਨ੍ਹਾਂ ਦੇ ਕੱਟੜ ਹਮਾਇਤੀ ਵਿੱਕੀ ਰਿਵਾਜ ਦੀ ਅਗਵਾਈ ਹੇਠ ਪਾਰਟੀ ਕਾਰਕੁਨਾ ਨੇ ਅੱਜ ਇਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਨਿਯੁਕਤੀਆਂ ’ਤੇ ਕਈ ਗੈਰ ਪਾਰਟੀ ਕਾਰਕੁਨਾ ਵੱਲੋਂ ਵੀ ਬਲਤੇਜ ਪਨੂੰ ਨੂੰ ਸਨਮਾਨਿਤ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ‘ਆਪ’ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ ਵੱਲੋਂ 19 ਨਵੰਬਰ ਨੂੰ ਹੀ ਸੂਬਾਈ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਬਲਤੇਜ ਪਨੂੰ ਨੂੰ ਕੇਵਲ ਇੱਕ ਦਿਨ ਦੇ ਹੀ ਵਕਫੇ ਮਗਰੋਂ ‘ਆਪ’ ਦਾ ਸੂਬਾਈ ਮੀਡੀਆ ਇੰਚਾਰਜ ਵੀ ਬਣਾ ਦਿੱਤਾ ਗਿਆ। ਬਲਤੇਜ ਪੰਨੂ ਪਹਿਲਾਂ ਹੀ ਪਾਰਟੀ ਅੰਦਰ ਨਸ਼ਾ ਵਿਰੋਧੀ ਮੁਹਿੰਮ ਦੇ ਬੁਲਾਰੇ ਵਜੋਂ ਵੀ ਕਾਰਜਸ਼ੀਲ ਹਨ ਤੇ ਕੈਬਨਿਟ ਰੈਂਕ ਸਹਿਤ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਵੀ ਰਹਿ ਚੁੱਕੇ ਹਨ। ਰਾਜਸੀ ਹਲਕੇ ਇਨ੍ਹਾਂ ਨਿਯੁਕਤੀਆਂ ਅਤੇ ਪਨੂੰ ਦੀਆਂ ਪਟਿਆਲਾ ’ਚ ਵਧੀਆਂ ਸਰਗਮੀਆਂ ਨੂੰ ਲੈ ਕੇ ਵੀ ਜੋੜ ਤੋੜ ਕਰਦੇ ਵੀ ਨਜ਼ਰ ਆਉਣ ਲੱਗੇ ਹਨ। ਪਟਿਆਲਾ ਸ਼ਹਿਰ ਦੇ ਚਰਚਿਤ ਸਿੱਖ ਚਿਹਰੇ ਕੰਵਜੀਤ ਸਿੰਘ ਗੋਨਾ ਸਮੇਤ ਕਈ ਹੋਰਨਾ ਨੇ ਵੀ ਪਨੂੰ ਨੂੰ ਵਧਾਈ ਦਿੱਤੀ ਹੈ।
