ਮੁਹਾਲੀ ਜ਼ਿਲ੍ਹੇ ਨਾਲ ਜੁੜੀਆਂ ਬਨੂੜ ਦੀਆਂ ਪੰਚਾਇਤਾਂ
ਬਨੂੜ ਦੇ 28 ਪਿੰਡਾਂ ਨੂੰ ਵਰ੍ਹਾ 2010 ਵਿੱਚ ਪਟਿਆਲਾ ਜ਼ਿਲ੍ਹੇ ਨਾਲੋਂ ਤੋੜ ਕੇ ਮੁਹਾਲੀ ’ਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਰਾਜਪੁਰਾ ਬਲਾਕ ਨਾਲ ਜੁੜੀਆਂ ਹੋਈਆਂ ਸਨ। ਬਲਾਕ ਪੰਚਾਇਤਾਂ ਦੇ ਹੋ ਰਹੇ ਪੁਨਰਗਠਨ ਤਹਿਤ ਐਤਕੀਂ ਪੰਜਾਬ ਸਰਕਾਰ ਨੇ...
Advertisement
ਬਨੂੜ ਦੇ 28 ਪਿੰਡਾਂ ਨੂੰ ਵਰ੍ਹਾ 2010 ਵਿੱਚ ਪਟਿਆਲਾ ਜ਼ਿਲ੍ਹੇ ਨਾਲੋਂ ਤੋੜ ਕੇ ਮੁਹਾਲੀ ’ਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਰਾਜਪੁਰਾ ਬਲਾਕ ਨਾਲ ਜੁੜੀਆਂ ਹੋਈਆਂ ਸਨ। ਬਲਾਕ ਪੰਚਾਇਤਾਂ ਦੇ ਹੋ ਰਹੇ ਪੁਨਰਗਠਨ ਤਹਿਤ ਐਤਕੀਂ ਪੰਜਾਬ ਸਰਕਾਰ ਨੇ ਇਹ ਪਿੰਡ ਮੁਹਾਲੀ ਬਲਾਕ ਨਾਲ ਜੋੜ ਦਿੱਤੇ ਹਨ। ਹੁਣ ਇਨ੍ਹਾਂ ਪਿੰਡਾਂ ਦੀਆਂ ਆਗਾਮੀ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਮੁਹਾਲੀ ਬਲਾਕ ਅਧੀਨ ਹੀ ਹੋਣਗੀਆਂ। ਇਸ ਸਬੰਧੀ ਬਕਾਇਦਾ ਜ਼ੋਨ ਤਜਵੀਜ਼ ਕੀਤੇ ਗਏ ਹਨ। ਇਨ੍ਹਾਂ ਜ਼ੋਨਾਂ ਸਬੰਧੀ 31 ਅਗਸਤ ਤੱਕ ਇਤਰਾਜ਼ ਮੰਗੇ ਗਏ ਹਨ। ਬੀਡੀਪੀਓ ਮੁਹਾਲੀ ਧਨਵੰਤ ਸਿੰਘ ਰੰਧਾਵਾ ਨੇ 33 ਪਿੰਡਾਂ ਦੀਆਂ ਪੰਚਾਇਤਾਂ ਦੇ ਮੁਹਾਲੀ ਬਲਾਕ ਵਿਚ ਸ਼ਾਮਲ ਹੋਣ ਬਾਰੇ ਪੁਸ਼ਟੀ ਕੀਤੀ ਹੈ। ਉੱਥੇ ਹੀ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਪਿੰਡਾਂ ਲਈ ਬਨੂੜ ਵੱਖਰਾ ਬਲਾਕ ਬਣਾਇਆ ਜਾਣਾ ਚਾਹੀਦਾ ਹੈ।
Advertisement
Advertisement