ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗ਼ਦਰੀ ਗੁਲਾਬ ਕੌਰ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪੇਂਟਿੰਗ ਮੁਕਾਬਲਾ

120 ਸਕੂਲਾਂ ਦੇ 1800 ਵਿਦਿਆਰਥੀਆਂ ਨੇ ਹਿੱਸਾ ਲਿਆ
ਪੇਂਟਿੰਗ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ ਵੱਲੋਂ ਗ਼ਦਰੀ ਗੁਲਾਬ ਕੌਰ ਦੀ ਬਰਸੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 110ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਤੀਜਾ ਪੇਂਟਿੰਗ ਮੁਕਾਬਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲੀਸ ਲਾਈਨ ਪਟਿਆਲਾ ਵਿੱਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਰਾਜੀਵ ਬਾਂਸਲ ਬੰਬੇ ਗਰੁੱਪ ਪਟਿਆਲਾ, ਰਾਕੇਸ਼ ਗੁਪਤਾ ਪ੍ਰਧਾਨ ਵਪਾਰ ਮੰਡਲ ਪਟਿਆਲਾ, ਬਰਜਿੰਦਰ ਸਿੰਘ ਸੋਢੀ ਉੱਘੇ ਵਕੀਲ ਨੇ ਸ਼ਮੂਲੀਅਤ ਕੀਤੀ।

ਮੁਕਾਬਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ 120 ਸਕੂਲਾਂ ਦੇ 1800 ਵਿਦਿਆਰਥੀਆਂ ਨੇ ਹਿੱਸਾ ਲਿਆ। ਜੱਜਾਂ ਦੀ ਭੂਮਿਕਾ ਪ੍ਰਵੇਸ਼ ਕੁਮਾਰ, ਹਰਦੀਪ ਕੌਰ, ਰਮੇਸ਼ ਕੁਮਾਰ, ਗੁਰਜਿੰਦਰ ਸਿੰਘ, ਮਨੀਸ਼ਾ, ਹਰਮਨ ਸਿੰਘ, ਕਾਲਾ ਸਿੰਘ, ਹਰਜੀਤ ਸਿੰਘ, ਜਸਪ੍ਰੀਤ ਸਿੰਘ, ਕਿਰਨਪ੍ਰੀਤ ਕੌਰ, ਅਤਿੰਦਰਪਾਲ ਸਿੰਘ ਅਤੇ ਸਰਬਜੀਤ ਸਿੰਘ ਨੇ ਨਿਭਾਈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਅੰਦਰ ਲੁਕੀ ਪ੍ਰਤਿਭਾ ਨੂੰ ਉਭਾਰਨਾ ਅਤੇ ਹੋਰ ਨਿਖਾਰਨਾ ਹੈ। ਇਸ ਮੌਕੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਪੱਧਰ ’ਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫ਼ੀ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲਾਂ ਦੇ ਵਿਦਿਆਰਥੀਆਂ ਨੇ ਸੰਗੀਤ, ਕੋਰੀਉਗਰਾਫ਼ੀ ਸਣੇ ਗਿੱਧਾ ਅਤੇ ਭੰਗੜਾ ਵੀ ਪਾਇਆ। ਇਸ ਮੌਕੇ ਟਰੱਸਟ ਦੇ ਮੈਂਬਰ ਦੀਪਕ ਭਾਰਦਵਾਜ, ਕਿਰਨ ਸ਼ਰਮਾ, ਰਿੰਕੂ ਮੋਦਗਿੱਲ, ਮੈਡਮ ਪ੍ਰਿਅੰਕਾ ਸ਼ਰਮਾ, ਪਰਮਜੀਤ ਕੌਰ, ਹਰਵਿੰਦਰ ਕੌਰ ਅਤੇ ਸੁਮਨ ਗੋਇਲ ਨੇ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ। ਸਕੂਲਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਲਾ ਕਲਵਾਣੂ ਵੱਲੋਂ ਪ੍ਰਭਾਵਸ਼ਾਲੀ ਅੱਖਰਕਾਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

Advertisement

Advertisement
Show comments