ਝੋਨੇ ਦੇ ਮਧਰੇਪਣ ਨੂੰ ਕੁਦਰਤੀ ਆਫ਼ਤ ਮੰਨਿਆ ਜਾਵੇ: ਚੰਦੂਮਾਜਰਾ
ਮੁੱਖ ਮੰਤਰੀ ਦੇ ਨਾਮ ’ਤੇ ਮੰਗ ਪੱਤਰ ਸੌਂਪਿਆ
Advertisement
ਸ਼੍ਰੋਮਣੀ ਅਕਾਲੀ ਦਲ (ਪੁਨਰ ਗਠਨ) ਦੇ ਆਗੂਆਂ ਦਾ ਇੱਕ ਵਫ਼ਦ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਆ ਅਤੇ ਮੁੱਖ ਮੰਤਰੀ ਦੇ ਨਾਮ ਦਾ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਵਿਚ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਹੜ੍ਹਾਂ ਦੇ ਸਥਾਈ ਹੱਲ ਸਬੰਧੀ ਦੱਸਿਆ ਗਿਆ।
ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਲਕੇ ਵਿੱਚ ਚੀਨੀ ਵਾਇਰਸ (ਬੌਣਾ ਪੌਦਾ) ਦੀ ਮਾਰ ਕਾਰਨ ਕਈ ਪਿੰਡਾਂ ਬੱਤਾ, ਬੱਤੀ, ਅਹਿਰੂ, ਕਰਨਪੁਰ, ਉੱਪਲੀ, ਖੇੜੀ ਰਾਜੂ ਮਲਿਕਪੁਰ, ਸਿਰਕੱਪੜਾ, ਬਿਸ਼ਨ ਨਗਰ ਕੋਟਲਾ, ਰੋਹੜ ਜਗੀਰ, ਬਾਂਗੜਾ, ਅਹਿਰੂ ਅਤੇ ਚੂਹਟ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ। ਸਰਕਾਰ ਵੱਲੋਂ ਇਸ ਨੂੰ ਕੁਦਰਤੀ ਆਫ਼ਤ ਮੰਨ ਕੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ ਸ਼ੇਖ਼ੂਪੁਰਾ, ਜਗਜੀਤ ਸਿੰਘ ਕੋਹਲੀ, ਤਰਸੇਮ ਸਿੰਘ ਕੋਟਲਾ, ਕੁਲਦੀਪ ਸਿੰਘ ਹਰਪਾਲਪੁਰ, ਗੁਰਜੀਤ ਸਿੰਘ ਉਪਲੀ, ਜਸਬੀਰ ਸਿੰਘ ਲਲੀਨਾ, ਸ਼ਾਨਵੀਰ ਸਿੰਘ ਬ੍ਰਹਮਪੁਰ, ਸਲਿੰਦਰ ਸਿੰਘ ਬੁੱਧਮੋਰ, ਹਰਫੂਲ ਸਿੰਘ ਬੋਸਰ ਹੋਰ ਵੱਡੀ ਗਿਣਤੀ ਆਗੂ ਹਾਜ਼ਰ ਸਨ।
Advertisement
Advertisement