ਆਊਟਸੋਰਸ ਮੁਲਾਜ਼ਮਾਂ ਵੱਲੋਂ ਹੜਤਾਲ ਜਾਰੀ
ਅੱਜ ਲਿਆ ਜਾਵੇਗਾ ਅਹਿਮ ਫ਼ੈਸਲਾ
Advertisement
ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਪਾਲਿਸੀ ਅਧੀਨ ਲਿਆਉਣ ਲਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਯੂਨੀਅਨ ਦੇ ਝੰਡੇ ਥੱਲੇ ਰਾਜਪੁਰਾ ਵਿੱਚ ਚੱਲ ਰਹੀ ਹੜਤਾਲ ਅੱਜ ਤੀਜੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਮੁਲਾਜ਼ਮ ਛੁੱਟੀ ਵਾਲੇ ਦਿਨ ਵੀ ਨਗਰ ਕੌਂਸਲ ਰਾਜਪੁਰਾ ਵਿੱਚ ਲੱਗੇ ਧਰਨੇ ’ਤੇ ਬੈਠੇ ਰਹੇ। ਪੰਜਾਬ ਵਾਟਰ ਸਪਲਾਈ ਸੀਵਰਮੈਨ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਸੰਜੀਵ ਕੁਮਾਰ ਸੰਜੂ ਨੇ ਦੱਸਿਆ ਕਿ ਸੂਬਾ ਪੱਧਰੀ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਵੱਲੋਂ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਪਾਲਿਸੀ ਅਧੀਨ ਲਿਆਉਣ ਲਈ ਕਈ ਵਾਰ ਪੰਜਾਬ ਸਰਕਾਰ ਨਾਲ ਚੰਡੀਗੜ੍ਹ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਪਰ ਸਰਕਾਰ ਨੇ ਸਿਵਾਏ ਲਾਰਿਆਂ ਤੋਂ ਕੁੱਝ ਨਹੀਂ ਦਿੱਤਾ ਜਿਸ ਕਾਰਨ ਸੂਬੇ ਦੇ ਕਈ ਸ਼ਹਿਰਾਂ ਵਿਚ ਪਿਛਲੇ ਇਕ ਮਹੀਨੇ ਤੋਂ ਵੱਖ-ਵੱਖ ਥਾਵਾਂ ’ਤੇ ਹੜਤਾਲਾਂ ਕੀਤੀਆਂ ਗਈਆਂ ਜਿਸ ਦਾ ਸਰਕਾਰ ਉਪਰ ਕੋਈ ਅਸਰ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ 11 ਅਗਸਤ ਨੂੰ ਲੁਧਿਆਣਾ ਵਿੱਚ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਫ਼ੈਸਲੇ ਲਏ ਜਾ ਸਕਦੇ ਹਨ ਇਸ ਮੀਟਿੰਗ ਵਿੱਚ ਪੰਜਾਬ ਵਾਟਰ ਸਪਲਾਈ ਸੀਵਰ ਮੈਨ ਯੂਨੀਅਨ ਰਾਜਪੁਰਾ ਪ੍ਰਧਾਨ ਸੰਜੀਵ ਕੁਮਾਰ ਸੰਜੂ, ਜਸਬੀਰ ਸਿੰਘ ਜੱਸੀ ਜਨ ਸਕੱਤਰ, ਕਰਮਚਾਰੀ ਦਲ ਭਗੜਾਣਾ ਯੂਨੀਅਨ ਪ੍ਰਧਾਨ ਨਰੇਸ਼ ਕੁਮਾਰ, ਦਵਿੰਦਰ ਸਿੰਘ, ਕ੍ਰਿਸ਼ਨ ਲਾਲ, ਗਗਨ ਨਰੇਸ਼ ਕੁਮਾਰ, ਸੰਦੀਪ ਜੋਸ਼ੀ ਤੇ ਜਸਬੀਰ ਬਨਵਾੜੀ ਆਦਿ ਵੀ ਮੌਜੂਦ ਸਨ।
Advertisement
Advertisement