ਬਿਰਧ ਆਸ਼ਰਮ ਦਾ ਉਦਘਾਟਨ 9 ਨੂੰ
ਆਸਰਾ ਵੈੱਲਫੇਅਰ ਫਾਊਂਡੇਸ਼ਨ ਧੂਰੀ ਵੱਲੋਂ ਪ੍ਰਧਾਨ ਸਿੰਘ ਪ੍ਰੀਤਪਾਲ ਸਿੰਘ ਪ੍ਰੀਤ ਢੀਂਡਸਾ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਕਦਮ ਵਧਾਉਂਦਿਆਂ ਪਿੰਡ ਧਾਂਦਰਾ ਵਿੱਚ ਬਿਰਧ ਆਸ਼ਰਮ ਸ਼ੁਰੂ ਕਰਨ ਫ਼ੈਸਲਾ ਲਿਆ ਗਿਆ ਹੈ। ਆਸਰਾ ਵੈਲਫੇਅਰ ਫਾਊਂਡੇਸ਼ਨ ਧੂਰੀ ਦੇ ਪ੍ਰਧਾਨ ਪ੍ਰਤਪਾਲ...
Advertisement
ਆਸਰਾ ਵੈੱਲਫੇਅਰ ਫਾਊਂਡੇਸ਼ਨ ਧੂਰੀ ਵੱਲੋਂ ਪ੍ਰਧਾਨ ਸਿੰਘ ਪ੍ਰੀਤਪਾਲ ਸਿੰਘ ਪ੍ਰੀਤ ਢੀਂਡਸਾ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਕਦਮ ਵਧਾਉਂਦਿਆਂ ਪਿੰਡ ਧਾਂਦਰਾ ਵਿੱਚ ਬਿਰਧ ਆਸ਼ਰਮ ਸ਼ੁਰੂ ਕਰਨ ਫ਼ੈਸਲਾ ਲਿਆ ਗਿਆ ਹੈ। ਆਸਰਾ ਵੈਲਫੇਅਰ ਫਾਊਂਡੇਸ਼ਨ ਧੂਰੀ ਦੇ ਪ੍ਰਧਾਨ ਪ੍ਰਤਪਾਲ ਸਿੰਘ ਪ੍ਰੀਤ ਢੀਂਡਸਾ ਨੇ ਦੱਸਿਆ ਕਿ 9 ਨਵੰਬਰ ਨੂੰ ਬਿਰਧ ਆਸ਼ਰਮ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਬਿਰਧ ਆਸ਼ਰਮ ਦੇ ਉਦਘਾਟਨ ਮੌਕੇ ਪਹੁੰਚਣ ਦੀ ਅਪੀਲ ਕੀਤੀ।
Advertisement
