ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ ਚੁਣੇ

ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਇੱਥੋਂ ਦੇ ਗੀਤਾ ਭਵਨ ਰਾਜਪੁਰਾ ਵਿੱਚ ਇਕ ਅਹਿਮ ਮੀਟਿੰਗ ਸੁਸਾਇਟੀ ਦੇ ਸੰਸਥਾਪਕ ਦੇਸ਼ ਰਾਜ ਬਾਂਸਲ ਦੀ ਅਗਵਾਈ ਹੇਠ ਕੀਤੀ ਜਿਸ ਵਿਚ ਸੁਸਾਇਟੀ ਦੀ ਪੁਰਾਣੀ ਮੈਨੇਜਮੈਂਟ ਨੂੰ ਭੰਗ ਕਰ ਕੇ ਨਵੀਂ ਮੈਨੇਜਮੈਂਟ ਦਾ...
Advertisement

ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਇੱਥੋਂ ਦੇ ਗੀਤਾ ਭਵਨ ਰਾਜਪੁਰਾ ਵਿੱਚ ਇਕ ਅਹਿਮ ਮੀਟਿੰਗ ਸੁਸਾਇਟੀ ਦੇ ਸੰਸਥਾਪਕ ਦੇਸ਼ ਰਾਜ ਬਾਂਸਲ ਦੀ ਅਗਵਾਈ ਹੇਠ ਕੀਤੀ ਜਿਸ ਵਿਚ ਸੁਸਾਇਟੀ ਦੀ ਪੁਰਾਣੀ ਮੈਨੇਜਮੈਂਟ ਨੂੰ ਭੰਗ ਕਰ ਕੇ ਨਵੀਂ ਮੈਨੇਜਮੈਂਟ ਦਾ ਗਠਨ ਕੀਤਾ ਗਿਆ। ਫ਼ਕੀਰ ਚੰਦ ਕੋਚ ਨੇ ਟਿੰਕੂ ਬਾਂਸਲ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਵੇਂ ਟਿੰਕੂ ਬਾਂਸਲ ਦੂਜੀ ਵਾਰ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਟਿੰਕੂ ਬਾਂਸਲ ਨੇ ਕਾਰਜਕਾਰਨੀ ਘੋਸ਼ਿਤ ਕੀਤੀ। ਜਿਸ ਅਨੁਸਾਰ ਚੇਅਰਮੈਨ ਮਾਸਟਰ ਰਾਜਿੰਦਰ ਚਾਨੀ, ਵਾਈਸ ਚੇਅਰਮੈਨ ਸੰਜੇ ਵੋਹਰਾ ਤੇ ਲਾਡੀ, ਵਾਈਸ ਪ੍ਰਧਾਨ ਪ੍ਰੀਤਮ ਸਿੰਘ, ਡਿੰਪਲ ਤੇ ਸੋਨੂੰ, ਕੈਸ਼ੀਅਰ ਨਵਦੀਪ ਸਿੰਘ ਚਾਨੀ,ਮਾਰਗ ਦਰਸ਼ਕ ਫ਼ਕੀਰ ਚੰਦ ਕੋਚ, ਸਟੇਜ ਸਕੱਤਰ ਦਰਸ਼ਨ ਸਿੰਘ ਮਿੱਠਾ, ਮੁੱਖ ਸੇਵਾਦਾਰ ਸੂਰਜ ਬਾਵਾ, ਚੀਫ਼ ਡਾਇਰੈਕਟਰ ਜੀਵਨ ਸੂਦ, ਪ੍ਰੈੱਸ ਸਕੱਤਰ ਦਿਲਸ਼ੈਨਜੋਤ ਕੌਰ, ਸਰਪ੍ਰਸਤ ਅਸ਼ਵਨੀ ਸਾਹਨੀ, ਵਿੱਤ ਸਲਾਹਕਾਰ ਜਤਿੰਦਰ ਸ਼ਰਮਾ, ਜਨਰਲ ਸਕੱਤਰ ਸਾਹਿਲ ਸ਼ਰਮਾ,ਮੇਕਅਪ ਡਾਇਰੈਕਟਰ ਕਰਨ ਤੇ ਮਨਦੀਪ, ਲੀਗਲ ਐਡਵਾਈਜ਼ਰ ਮਨਪ੍ਰੀਤ ਕੌਰ, ਸਲਾਹਕਾਰ ਜੀਵਨ ਬੰਸਲ, ਪੰਕਜ ਬੰਸਲ, ਵਰੁਣ ਸ਼ਰਮਾ, ਲਵਲੀ ਤੇ ਅਮਨ ਸੈਣੀ ਬਣਾਇਆ ਗਿਆ।

Advertisement
Advertisement
Show comments