ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਸਰਕਾਰ ਦੇ ਪੇਅ ਸਕੇਲ ਲਈ ਨਰਸਿੰਗ ਸਟਾਫ ਵੱਲੋਂ ਸੰਘਰਸ਼

ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਮੰਗਾਂ ਮਨਵਾਉਣ ਲਈ ਵਿੱਢਿਆ ਸੰਘਰਸ਼ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਉਹ ਕੇਂਦਰ ਦੀ ਬਜਾਏ ਪੰਜਾਬ ਸਰਕਾਰ ਦੇ ਪੇਅ ਸਕੇਲ ਦੀ ਮੰਗ ਕਰ ਰਹੇ ਹਨ ਜਿਸ ਨੂੰ ਲੈ ਕੇ ਯੂਨਾਈਟਿਡ ਨਰਸਿੰਗ ਸਟਾਫ...
ਫਾਰਮਾ ਕੰਪਨੀਆਂ ਖ਼ਿਲਾਫ਼ ਮੁਜ਼ਾਹਰਾ ਪਟਿਆਲਾ: ਡਿਜੀਟਾਈਜ਼ੇਸ਼ਨ ਦੇ ਨਾਂ ਹੇਠ ਫਾਰਮਾ ਕੰਪਨੀਆਂ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਅੱਜ ਇੱਥੇ ਮੈਡੀਕਲ ਰੀਪ੍ਰੈਜ਼ੇਟੇਟਿਵਾਂ ਦੀ ਜਥੇਬੰਦੀ ਨਾਰਥ ਜ਼ੋਨ ਕੋਆਰਡੀਨੇਸ਼ਨ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਮੁਜ਼ਾਹਰਾ ਕਰਦਿਆਂ ਫਾਰਮਾ ਕੰਪਨੀਆਂ ਦਾ ਪੁਤਲਾ ਫੂਕਿਆ। ਇਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੇ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਅਮਿਤ ਸਿੰਘ ਰਾਠੀ ਦੀ ਅਗਵਾਈ ਹੇਠ ਸ਼ਿਰਕਤ ਕੀਤੀ। ਇਸ ਮੌਕੇ ਮੈਡੀਕਲ ਰੀਪ੍ਰੈਜ਼ੇਟੇਟਿਵਾਂ ਐਸੋਸੀਏਸ਼ਨ ਤੋਂ ਅਰਵਿੰਦਰ ਬਿੱਟਾ, ਹਰਸ਼ਵਾਹਨ ਪ੍ਰਧਾਨ, ਰਾਜਨ ਸ਼ਰਮਾ, ਪੁਨੀਤ ਸ਼ਰਮਾ, ਮਾਨਵ ਸ਼ਰਮਾ, ਵਿਸ਼ਾਲ ਸ਼ਰਮਾ, ਗੁਰਵਿੰਦਰ ਗੋਲੂ, ਸਚਿਨ ਰਾਜਪੂਤ ਤੇ ਫਰਿਆਦ ਅਲੀ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਡਿਜੀਟਾਈਜ਼ੇਸ਼ਨ ਦੇ ਨਾਮ ’ਤੇ ਕੰਪਨੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਦੌਰਾਨ ਅਕਾਲੀ ਵਰਕਰਾਂ ਦੇ ਕਾਰਕੁਨਾਂ ਨੇ ਫਾਰਮਾ ਕੰਪਨੀਆਂ ਵਿਰੋਧੀ ਨਾਅਰਿਆਂ ਵਾਲੀਆਂ ਤਖਤੀਆਂ ਨਾਲ ਲੈਸ ਹੋ ਕੇ ਸ਼ਹਿਰ ’ਚ ਰੋਸ ਮਾਰਚ ਕੀਤਾ। ਪ੍ਰਧਾਨ ਅਮਿਤ ਰਾਠੀ ਦਾ ਕਹਿਣਾ ਸੀ ਕਿ ਅਕਾਲੀ ਦਲ ਕਿਸੇ ਨਾਲ ਵਧੀਕੀ ਬਰਦਾਸ਼ਤ ਨਹੀਂ ਕਰੇਗਾ।
Advertisement

ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਮੰਗਾਂ ਮਨਵਾਉਣ ਲਈ ਵਿੱਢਿਆ ਸੰਘਰਸ਼ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਉਹ ਕੇਂਦਰ ਦੀ ਬਜਾਏ ਪੰਜਾਬ ਸਰਕਾਰ ਦੇ ਪੇਅ ਸਕੇਲ ਦੀ ਮੰਗ ਕਰ ਰਹੇ ਹਨ ਜਿਸ ਨੂੰ ਲੈ ਕੇ ਯੂਨਾਈਟਿਡ ਨਰਸਿੰਗ ਸਟਾਫ ਦਾ ਅੰਕੁਰ ਨਾਮ ਦਾ ਮੁਲਾਜ਼ਮ ਅੱਜ ਪੰਜਵੇਂ ਦਿਨ ਵੀ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਪਾਰਕਿੰਗ ਵਾਲੀ ਇਮਾਰਤ ’ਤੇ ਡਟਿਆ ਰਿਹਾ। ਹਾਲਾਂਕਿ ਸ਼ੁਰੂ ’ਚ ਉਸ ਨੇ ਜਦੋਂ ਇਸ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਪਰ ਫਿਰ ਅਧਿਕਾਰੀਆਂ ਦੇ ਦਖ਼ਲ ਨਾਲ ਚੰਡੀਗੜ੍ਹ ’ਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਸਕੱਤਰ ਨਾਲ ਮੀਟਿੰਗ ਮੁਕੱਰਰ ਹੋਣ ਮਗਰੋਂ ਉਸ ਨੇ ਭਾਵੇਂ ਛਾਲ ਮਾਰਨ ਦਾ ਐਲਾਨਨਾਵਾਂ ਤਾਂ ਵਾਪਸ ਲੈ ਲਿਆ ਸੀ, ਪਰ ਉਸ ਨੇ ਆਪਣੀ ਇਸ ਇੱਕ ਨੁਕਾਤੀ ਮੰਗ ਦੀ ਪੂਰਤੀ ਤੱਕ ਉਥੇ ਹੀ ਡਟੇ ਰਹਿਣ ਦਾ ਅਹਿਦ ਲਿਆ ਹੈ।

ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਰਾਜਿੰਦਰਾ ਹਸਪਤਾਲ ਵਿੱਚ ਤਾਇਨਾਤ 900 ਨਰਸਿੰਗ ਸਟਾਫ ਵਿੱਚੋਂ ਪਟਿਆਲਾ ’ਚ ਤਾਇਨਾਤ 550 ਟਰਸਿੰਗ ਸਟਾਫ਼ ਮੈਂਬਰਾਂ ਵਿਚੋਂ 250 ਮੈਂਬਰਾਂ ਵੱਲੋਂ ਪਿਛਲੇ ਦਿਨਾਂ ਤੋਂ ਕੰਮ ਦਾ ਬਾਈਕਾਟ ਕੀਤਾ ਹੋਇਆ ਹੈ। ਜਦਕਿ ਬਾਕੀ 300 ਮੈਂਬਰ ਸਿਰਫ਼ ਐਮਰਜੈਂਸੀ ਸੇਵਾਵਾਂ (ਆਈ.ਸੀ.ਯੂ., ਨਿਊਰੋ ਆਈ.ਸੀ.ਯੂ., ਐਨ.ਆਈ.ਸੀ.ਯੂ., ਲੇਬਰ ਰੂਮ ਆਦਿ) ਹੀ ਨਿਭਾਅ ਰਹੇ ਹਨ। ਮੈਡੀਕਲ ਕਾਲਜਾਂ ਦੇ ਨਰਸਿੰਗ ਵਿਦਿਆਰਥੀ (ਜੋ ਇੱਥੇ ਇੰਟਰਨਸ਼ਿਪ ਲਈ ਆਉਂਦੇ ਹਨ) ਵੀ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਹਨ। ਦੂਜੇ ਪਾਸੇ ਉੱਚੀ ਇਮਾਰਤ ’ਤੇ ਬੈਠੇ ਅੰਕੁਰ ਦੇ ਬਾਕੀ ਸਾਥੀਆਂ ਨੇ ਅੱਜ ਵੀ ਹੇਠਾਂ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਜਦਕਿ ਆਰਤੀ ਬਾਲੀ ਅਤੇ ਕੁਲਦੀਪ ਕੁਮਾਰ ਨਾਮਕ ਨਰਸਿੰਗ ਸਟਾਫ਼ ਮੈਂਬਰ ਅੱਜ ਸਕੱਤਰ ਨਾਲ ਮੀਟਿੰਗ ਲਈ ਚੰਡੀਗੜ੍ਹ ਗਏ ਸਨ।

Advertisement

ਫਾਰਮਾ ਕੰਪਨੀਆਂ ਖ਼ਿਲਾਫ਼ ਮੁਜ਼ਾਹਰਾ

ਪਟਿਆਲਾ: ਡਿਜੀਟਾਈਜ਼ੇਸ਼ਨ ਦੇ ਨਾਂ ਹੇਠ ਫਾਰਮਾ ਕੰਪਨੀਆਂ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਅੱਜ ਇੱਥੇ ਮੈਡੀਕਲ ਰੀਪ੍ਰੈਜ਼ੇਟੇਟਿਵਾਂ ਦੀ ਜਥੇਬੰਦੀ ਨਾਰਥ ਜ਼ੋਨ ਕੋਆਰਡੀਨੇਸ਼ਨ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਮੁਜ਼ਾਹਰਾ ਕਰਦਿਆਂ ਫਾਰਮਾ ਕੰਪਨੀਆਂ ਦਾ ਪੁਤਲਾ ਫੂਕਿਆ। ਇਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੇ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਅਮਿਤ ਸਿੰਘ ਰਾਠੀ ਦੀ ਅਗਵਾਈ ਹੇਠ ਸ਼ਿਰਕਤ ਕੀਤੀ। ਇਸ ਮੌਕੇ ਮੈਡੀਕਲ ਰੀਪ੍ਰੈਜ਼ੇਟੇਟਿਵਾਂ ਐਸੋਸੀਏਸ਼ਨ ਤੋਂ ਅਰਵਿੰਦਰ ਬਿੱਟਾ, ਹਰਸ਼ਵਾਹਨ ਪ੍ਰਧਾਨ, ਰਾਜਨ ਸ਼ਰਮਾ, ਪੁਨੀਤ ਸ਼ਰਮਾ, ਮਾਨਵ ਸ਼ਰਮਾ, ਵਿਸ਼ਾਲ ਸ਼ਰਮਾ, ਗੁਰਵਿੰਦਰ ਗੋਲੂ, ਸਚਿਨ ਰਾਜਪੂਤ ਤੇ ਫਰਿਆਦ ਅਲੀ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਡਿਜੀਟਾਈਜ਼ੇਸ਼ਨ ਦੇ ਨਾਮ ’ਤੇ ਕੰਪਨੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਦੌਰਾਨ ਅਕਾਲੀ ਵਰਕਰਾਂ ਦੇ ਕਾਰਕੁਨਾਂ ਨੇ ਫਾਰਮਾ ਕੰਪਨੀਆਂ ਵਿਰੋਧੀ ਨਾਅਰਿਆਂ ਵਾਲੀਆਂ ਤਖਤੀਆਂ ਨਾਲ ਲੈਸ ਹੋ ਕੇ ਸ਼ਹਿਰ ’ਚ ਰੋਸ ਮਾਰਚ ਕੀਤਾ। ਪ੍ਰਧਾਨ ਅਮਿਤ ਰਾਠੀ ਦਾ ਕਹਿਣਾ ਸੀ ਕਿ ਅਕਾਲੀ ਦਲ ਕਿਸੇ ਨਾਲ ਵਧੀਕੀ ਬਰਦਾਸ਼ਤ ਨਹੀਂ ਕਰੇਗਾ।

Advertisement
Show comments