ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਾਲੀ ਪ੍ਰਬੰਧਨ ’ਚ ਅਸਫਲ 690 ਨੋਡਲ ਅਫਸਰਾਂ ਨੂੰ ਨੋਟਿਸ

1367 ਕਿਸਾਨਾਂ ਨੂੰ ਹੋਏ 71.80 ਲੱਖ ਜੁਰਮਾਨੇ ਵਿੱਚੋਂ 37.40 ਲੱਖ ਵਸੂਲੇ
Advertisement
ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਆਈ ਐੱਸ ਆਰ ਓ) ਵੱਲੋਂ 3484 ਕਿਸਾਨਾਂ ਵੱਲੋਂ ਪਰਾਲੀ ਸਾੜਨ ਦੇ ਜਾਰੀ ਕੀਤੇ ਅੰਕੜਿਆਂ ਵਿਚੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਨੇ 1436 ਥਾਵਾਂ ਤੇ ਪਰਾਲੀ ਸਾੜਨ ਦੀ ਪੁਸ਼ਟੀ ਕੀਤੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 1367 ਕਿਸਾਨਾਂ ਨੂੰ 71 ਲੱਖ 80 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਹਨ, ਜਿਨ੍ਹਾਂ ਵਿੱਚੋਂ 37 ਲੱਖ 40 ਹਜ਼ਾਰ ਵਸੂਲ ਕਰ ਲਏ ਗਏ ਹਨ।

ਜਾਣਕਾਰੀ ਅਨੁਸਾਰ 1367 ਕਿਸਾਨਾਂ ਵਿੱਚੋਂ ਪੀ ਪੀ ਸੀ ਬੀ ਨੇ 1092 ਕਿਸਾਨਾਂ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 223 ਤਹਿਤ ਕੇਸ ਵੀ ਦਰਜ ਕੀਤੇ ਹਨ। ਇਸੇ ਤ‌ਹਿਤ ਪੰਜਾਬ ਵਿਚ ਸਾੜੀ ਗਈ ਪਰਾਲੀ ਨੂੰ ਰੋਕਣ ਵਿਚ ਨਾਕਾਮ ਰਹਿਣ ਵਾਲੇ 690 ਨੋਡਲ ਅਫ਼ਸਰਾਂ ਤੇ ਸੁਪਰਵਾਈਜ਼ਰਾਂ ਨੂੰ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਵਿੱਚ ਸੰਗਰੂਰ ਦੇ 62 ਨੋਡਲ ਅਫ਼ਸਰ ਹਨ ਤੇ ਤਰਨ ਤਾਰਨ ਦੇ 86 ਹਨ, ਕਪੂਰਥਲਾ ਦੇ 116 ਨੋਡਲ ਅਫ਼ਸਰਾਂ ਨੂੰ, ਫ਼ਿਰੋਜਪੁਰ 91, ਗੁਰਦਾਸਪੁਰ 69, ਅੰਮ੍ਰਿਤਸਰ 47, ਬਰਨਾਲਾ ਦੇ 58, ਪਟਿਆਲਾ ਦੇ 60 ਨੋਡਲ ਅਫ਼ਸਰਾਂ ਨੂੰ ਨੋਟਿਸ ਜਾਰੀ ਕੀਤੇ ਹਨ।

Advertisement

ਮੰਡੀ ਗੋਬਿੰਦਗੜ੍ਹ ’ਚ ਸਭ ਤੋਂ ਵੱਧ ਏ ਕਿਊ ਆਈ

ਪੰਜਾਬ ਵਿੱਚ ਹਵਾ ਦਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ਸਭ ਤੋਂ ਵੱਧ ਮੰਡੀ ਗੋਬਿੰਦਗੜ੍ਹ ’ਚ 218 ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ 150, ਬਠਿੰਡਾ ਦਾ 199, ਜਲੰਧਰ ਦਾ 182, ਖੰਨਾ ਦਾ 180, ਲੁਧਿਆਣਾ ਦਾ 142, ਪਟਿਆਲਾ ਦਾ 147 ਏ ਕਿਊ ਆਈ ਰਿਹਾ। ਪੀ ਪੀ ਸੀ ਬੀ ਦੀ ਰਿਪੋਰਟ ਮੁਤਾਬਕ ਬਠਿੰਡਾ ਵਿੱਚ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵਾਧਾ ਦਰਜ ਕੀਤਾ ਗਿਆ, ਜਿਸ ਕਰਕੇ ਬਠਿੰਡਾ ਦਾ ਏ ਕਿਊ ਆਈ ਕਾਫ਼ੀ ਵਿਗੜ ਗਿਆ ਹੈ।

 

 

Advertisement
Show comments