ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਨੇ ਰੰਗਮੰਚ ਦਿਵਸ ਮਨਾਇਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਮਾਰਚ
ਵਿਸ਼ਵ ਰੰਗਮੰਚ ਦਿਵਸ ਦੇ ਮੌਕੇ ਉੱਤਰੀ ਖੇਤਰ ਸਭਿਆਚਾਰਕ ਕੇਂਦਰ, ਪਟਿਆਲਾ (ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ) ਅਤੇ ਕਲਾ ਕ੍ਰਿਤੀ, ਪਟਿਆਲਾ ਵੱਲੋਂ ‘ਮੁਝੇ ਅੰਮ੍ਰਿਤਾ ਚਾਹੀਏ’ ਨਾਟਕ ਖੇਡਿਆ ਗਿਆ। ਯੋਗੇਸ਼ ਤ੍ਰਿਪਾਠੀ ਵੱਲੋਂ ਲਿਖਿਆ ਗਿਆ ਇਹ ਨਾਟਕ ਥੀਏਟਰ ਅਦਾਕਾਰਾ ਅਤੇ ਨਿਰਦੇਸ਼ਕ ਪਰਮਿੰਦਰ ਪਾਲ ਕੌਰ ਦੁਆਰਾ ਸੰਪਾਦਿਤ ਅਤੇ ਨਿਰਦੇਸ਼ਤ ਕੀਤਾ ਗਿਆ ਸੀ। ਨਾਟਕ ਦੇ ਕਲਾਕਾਰਾਂ ਵਿੱਚ ਰਵੀ ਭੂਸ਼ਣ, ਦਲਬੀਰ ਡੱਲਾ, ਅੰਜੂ ਸੈਣੀ, ਗੋਪਾਲ ਸ਼ਰਮਾ, ਮਨਸ਼ਾ, ਲਕਸ਼ ਸ਼ਰਮਾ, ਨਿਰਮਲ ਸਿੰਘ, ਬਲਜੀਤ ਸਿੰਘ, ਐੱਮਐੱਮ ਸਿਆਲ, ਸਿਮਰਨ ਅਤੇ ਅੰਜਲੀ ਸ਼ਾਮਲ ਸਨ। ਨਾਟਕ ਦਾ ਡਿਜ਼ਾਈਨ ਹਰਮੀਤ ਸਿੰਘ ਨੇ ਕੀਤਾ ਸੀ ਅਤੇ ਸੰਗੀਤ ਹਰਜੀਤ ਗੁੱਡੂ ਨੇ ਦਿੱਤਾ ਅਤੇ ਕਲਾਕਾਰਾਂ ਦਾ ਮੇਕਅਪ ਕੁਲਦੀਪ ਸਿੰਘ ਨੇ ਕੀਤਾ। ਇਸ ਮੌਕੇ, ਪ੍ਰਸਿੱਧ ਥੀਏਟਰ ਸ਼ਖ਼ਸੀਅਤ ਅਤੇ ਹਿੰਦੀ ਨਾਟਕ ਨਾਲ ਜੁੜੀ ਸ਼ਖ਼ਸੀਅਤ ਡਾ. ਵਸੁਧਾ ਸਹਸ਼ਤ੍ਰਬੁਧੇ ਮੁੱਖ ਮਹਿਮਾਨ ਸਨ, ਜਿਨ੍ਹਾਂ ਨੇ ਵਿਸ਼ਵ ਰੰਗਮੰਚ ਦਿਵਸ ਬਾਰੇ ਆਪਣੇ ਵਿਚਾਰ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ ਅਤੇ ਉੱਤਰੀ ਖੇਤਰ ਸਭਿਆਚਾਰਕ ਕੇਂਦਰ, ਪਟਿਆਲਾ ਦੇ ਡਾਇਰੈਕਟਰ ਮੁਹੰਮਦ ਫੁਰਕਾਨ ਜੀ ਦਾ ਅਜਿਹੇ ਸਮਾਗਮ ਦੇ ਆਯੋਜਨ ਲਈ ਧੰਨਵਾਦ ਕੀਤਾ।
