ਨੀਨਾ ਮਿੱਤਲ ਵੱਲੋਂ ਨਵੇਂ ਫੀਡਰ ਦਾ ਉਦਘਾਟਨ
ਰਾਜਪੁਰਾ ਵਿੱਚ ਨਵੇਂ ਫੀਡਰ ਦੀ ਸ਼ੁਰੂਆਤ ਕਰਵਾਉਂਦਿਆਂ ਨੀਨਾ ਮਿੱਤਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਿਜਲੀ ਖੇਤਰ ਵਿੱਚ ਵੱਡੇ ਪੱਧਰ ’ਤੇ ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਨਵੀਨੀਕਰਨ ਵੱਲ ਧਿਆਨ ਦੇ ਰਹੀ ਹੈ। ਵਿਧਾਇਕਾ ਨੀਨਾ ਮਿੱਤਲ ਨੇ ਦੱਸਿਆ ਕਿ ਨਵੇਂ ਫੀਡਰ ਦੀ ਸਥਾਪਨਾ ਰਾਜਪੁਰਾ ਦੇ ਮਧੁਬਨ, ਡਾਲਿਮਾ, ਕੈਲੀਬਰ ਮਾਰਕੀਟ ਤੇ ਕਨੀਕਾ ਗਾਰਡਨ ਆਦਿ ਇਲਾਕਿਆਂ ਨੂੰ ਲਾਭ ਪਹੁੰਚੇਗਾ। ਇਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਮੌਜੂਦਾ ਫੀਡਰਾਂ ’ਤੇ ਵੱਧ ਲੋਡ ਹੋਣ ਕਾਰਨ ਅਕਸਰ ਬਿਜਲੀ ਰੁਕਾਵਟਾਂ ਅਤੇ ਤਕਨੀਕੀ ਖ਼ਾਮੀਆਂ ਆਉਂਦੀਆਂ ਸਨ। ਨਵੇਂ 11 ਕੇਵੀ ਫੀਡਰ ਦੀ ਸ਼ੁਰੂਆਤ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਅਤੇ ਬਿਜਲੀ ਸਪਲਾਈ ਹੋਰ ਵਿਸ਼ਵਾਸਯੋਗ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ‘ਜ਼ੀਰੋ ਟ੍ਰਿਪਿੰਗ’ ਯੋਜਨਾ ਅਧੀਨ ਕੀਤਾ ਗਿਆ ਹੈ। ਇਸ ਮੌਕੇ ਪਾਵਰਕੌਮ ਦੇ ਵਧੀਕ ਨਿਗਰਾਨ ਇੰਜੀਨੀਅਰ ਧਰਮਵੀਰ ਕਮਲ, ਐੱਸਡੀਓ ਸਾਹਿਲ ਮਿੱਤਲ, ਐਡਵੋਕੇਟ ਲਵਿਸ਼ ਮਿੱਤਲ, ਕੋਆਰਡੀਨੇਟਰ ਸਚਿਨ ਮਿੱਤਲ, ਸਿੱਖਿਆ ਕੋਆਰਡੀਨੇਟਰ ਵਿਜੇ ਮੈਨਰੋ, ਧਨਵੰਤ ਸਿੰਘ, ਡਾ. ਚਰਨਕਮਲ ਧੀਮਾਨ ਤੇ ਕੌਂਸਲਰ ਵਿਕਰਮ ਸਿੰਘ ਆਦਿ ਮੌਜੂਦ ਸਨ।