ਨੀਨਾ ਮਿੱਤਲ ਵੱਲੋਂ ਟਰੇਡ ਵਿੰਗ ਦੇ ਪ੍ਰਧਾਨ ਦਾ ਸਨਮਾਨ
ਆਮ ਆਦਮੀ ਪਾਰਟੀ ਵੱਲੋਂ ਟਕਸਾਲੀ ਵਰਕਰ ਟਿੰਕੂ ਬਾਂਸਲ ਨੂੰ ਟਰੇਡ ਵਿੰਗ ਹਲਕਾ ਰਾਜਪੁਰਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਟਿੰਕੂ ਬਾਂਸਲ ਨੂੰ ਸਿਰੋਪਾ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਵਿਧਾਇਕਾ ਮਿੱਤਲ ਨੇ ਕਿਹਾ ਕਿ ਸਿਰਫ਼ ਇਕ...
Advertisement
ਆਮ ਆਦਮੀ ਪਾਰਟੀ ਵੱਲੋਂ ਟਕਸਾਲੀ ਵਰਕਰ ਟਿੰਕੂ ਬਾਂਸਲ ਨੂੰ ਟਰੇਡ ਵਿੰਗ ਹਲਕਾ ਰਾਜਪੁਰਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਟਿੰਕੂ ਬਾਂਸਲ ਨੂੰ ਸਿਰੋਪਾ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਵਿਧਾਇਕਾ ਮਿੱਤਲ ਨੇ ਕਿਹਾ ਕਿ ਸਿਰਫ਼ ਇਕ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਕਿ ਭਾਈ ਭਤੀਜਾ ਵਾਦ ਤੋਂ ਉਪਰ ਉੱਠ ਕੇ ਮਿਹਨਤੀ ਵਰਕਰਾਂ ਨੂੰ ਅਹੁਦੇ ਦਿੰਦੀ ਹੈ। ਉਨ੍ਹਾਂ ਕਿਹਾ ਕਿ ਟਿੰਕੂ ਬਾਂਸਲ ਨੇ ਹਮੇਸ਼ਾ ਹੀ ਉਨ੍ਹਾਂ ਕੋਲ ਵਪਾਰੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਇਸ ਮੌਕੇ ਸ੍ਰੀ ਬਾਂਸਲ ਨੇ ਕਿਹਾ ਕਿ ਪਾਰਟੀ ਨੇ ਜੋ ਉਮੀਦ ਨਾਲ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ਉਪਰ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦਾ ਵਿਧਾਇਕਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਯੂਥ ਆਗੂ ਲਵੀਸ਼ ਮਿੱਤਲ, ਸਚਿਨ ਮਿੱਤਲ, ਅਮਰਿੰਦਰ ਮੀਰੀ, ਜਗਦੀਪ ਅਲੂਣਾ, ਹਰਪ੍ਰੀਤ ਸਿੰਘ ਅਤੇ ਅਨੀਤਾ ਰਾਣੀ ਮੌਜੂਦ ਸਨ।
Advertisement
Advertisement