ਮਾਤਾ ਗੁਜਰੀ ਸਕੂਲ ’ਚ ਐੱਨ ਸੀ ਸੀ ਯੂਨਿਟ ਸ਼ੁਰੂ
ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿੱਚ ਅੱਜ ਐੱਨ ਸੀ ਸੀ ਯੂਨਿਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐੱਨ ਸੀ ਸੀ ਪ੍ਰਬੰਧਕ ਕੇਸ਼ਵ ਕਾਂਤ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਦੇਸ਼-ਭਗਤੀ ਅਤੇ ਚੇਤਨਸ਼ੀਲ ਨਾਗਰਿਕ ਬਣਨ ਦੇ ਗੁਣ ਵਿਕਸਤ ਕਰਨ...
Advertisement
ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿੱਚ ਅੱਜ ਐੱਨ ਸੀ ਸੀ ਯੂਨਿਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐੱਨ ਸੀ ਸੀ ਪ੍ਰਬੰਧਕ ਕੇਸ਼ਵ ਕਾਂਤ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਦੇਸ਼-ਭਗਤੀ ਅਤੇ ਚੇਤਨਸ਼ੀਲ ਨਾਗਰਿਕ ਬਣਨ ਦੇ ਗੁਣ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸ਼ੁਰੂਆਤੀ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਐੱਨ ਸੀ ਸੀ ਦੇ ਉਦੇਸ਼ਾਂ, ਭਵਿੱਖੀ ਮੌਕਿਆਂ ਅਤੇ ਟ੍ਰੇਨਿੰਗ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਸਕੂਲ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਇਸ ਯੂਨਿਟ ਦੀ ਸ਼ੁਰੂਆਤ ਨੂੰ ਸਕੂਲ ਲਈ ਗੌਰਵਮਈ ਕਦਮ ਦੱਸਦਿਆਂ ਕਿਹਾ ਕਿ ਇਹ ਪਹਿਲ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਏਗੀ। ਇਸ ਮੌਕੇ ਸਕੂਲ ਦੇ ਪ੍ਰਧਾਨਰਵਿੰਦਰ ਕੌਰ ਅਤੇ ਪ੍ਰਿੰਸੀਪਲ ਮਮਤਾ ਮੱਕੜ ਵੀ ਹਾਜ਼ਰ ਸਨ।
Advertisement
Advertisement
