ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਗਰੀ-ਗੁਰਦਿਆਲਪੁਰਾ ਪੁਲ ਅਸੁਰੱਖਿਅਤ ਐਲਾਨਿਆ

ਦੋਵੇਂ ਪਾਸਿਓਂ ਜਨਤਕ ਆਵਾਜਾਈ ਬੰਦ
ਥੈਲੇ ਲਾ ਕੇ ਬੰਦ ਕੀਤਾ ਗਿਆ ਭਾਖੜਾ ਨਹਿਰ ਦਾ ਪੁਲ।
Advertisement
ਇੱਥੇ ਅੱਜ ਦੁਪਹਿਰ ਸਮੇਂ ਪਿੰਡ ਨਾਗਰੀ ਨੇੜਿਓਂ ਲੰਘਦੀ ਭਾਖੜਾ ਮੇਨ ਨਹਿਰ ਦੇ ਪੁਲ ਦੀ ਸਲੈਬ ਨੁਕਸਾਨੇ ਜਾਣ ਕਰਕੇ ਉੱਥੋਂ ਲੰਘਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬੀ ਐੱਮ ਐੱਲ ਦੇ ਅਧਿਕਾਰੀਆਂ ਨੇ ਪਿੰਡ ਨਾਗਰੀ-ਗੁਰਦਿਆਲਪੁਰਾ ਪੁੱਲ ਨੂੰ ਅਸੁਰੱਖਿਅਤ ਐਲਾਨ ਕੇ ਪੁਲ ਤੋਂ ਲੰਘਦੀ ਆਵਾਜਾਈ ਨੂੰ ਦੋਵੇਂ ਪਾਸਿਓਂ ਥੈਲੇ (ਬੈਰੀਕੇਡ) ਲਾ ਕੇ ਬੰਦ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਭਾਖੜਾ ਮੇਨ ਨਹਿਰ ਉੱਤੇ ਬਣਿਆ ਪੁਲ ਬੁਰਜੀ ਨੰਬਰ 376800 ਪਿੰਡ ਨਾਗਰੀ-ਗੁਰਦਿਆਲਪੁਰਾ ਵਾਇਆ ਬਾਦਸ਼ਾਹਪੁਰ-ਖਨੌਰੀ ਤੋਂ ਇਲਾਵਾ ਗੂਹਲਾ ਤੇ ਕੈਥਲ ਤੱਕ ਦੀਆਂ ਸੜਕਾਂ ਨਾਲ ਕਈ ਦਰਜਨਾਂ ਪਿੰਡਾਂ ਨੂੰ ਜੋੜਦਾ ਹੈ। ਇਸ ਪੁਲ ਤੋਂ ਰੋਜ਼ਾਨਾ ਹਲਕੇ-ਭਾਰੀ, ਵਜ਼ਨ ਢੋਹਣ ਵਾਲੇ ਵਾਹਨਾਂ ਤੋਂ ਇਲਾਵਾ ਸਕੂਲੀ ਬੱਸਾਂ, ਕਾਰਾਂ, ਮੋਟਰਸਾਈਕਲ ਵਾਲਿਆਂ ਲਈ ਆਮ ਰਸਤਾ ਹੋਣ ਕਾਰਨ ਲੰਘਦੇ ਹਨ। ਹੁਣ ਇਸ ਪੁਲ ਦੀ ਹਾਲਤ ਖਸਤਾ ਹਾਲ ਹੋਣ ਕਰਕੇ ਇਸ ਨੂੰ ਬੰਦ ਕੀਤਾ ਗਿਆ ਹੈ।

ਪੁਲ ਤੋਂ ਲੰਘਣ ਵਾਲੇ ਲੋਕਾਂ ਨੇ ਦੱਸਿਆ ਕਿ ਇਸ ਪੁਲ ਤੇ ਜੋੜਾਮਾਜਰਾ ਦਾ ਪੁਲ ਬੰਦ ਹੋਣ ਕਰਕੇ ਲੋਕਾਂ ਨੂੰ ਕਾਫੀ ਲੰਮਾ ਸਫ਼ਰ ਤੈਅ ਕਰ ਕੇ ਪਿੰਡ ਧਨੇਠਾ ਤੇ ਪਿੰਡ ਚੁਪਕੀ ਦੇ ਪੁਲਾਂ ਰਾਹੀਂ ਲੰਘਣਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅਸੁਰੱਖਿਅਤ ਪੁਲਾਂ ਨੂੰ ਜਲਦੀ ਬਣਾਇਆ ਜਾਵੇ।

Advertisement

ਬੀ ਐੱਮ ਐੱਲ ਦੇ ਐੱਸ ਡੀ ਓ ਕੁਮਾਰ ਧਵਨ ਨੇ ਪੁਲ ਦੀ ਸਲੈਬ ਨੁਕਸਾਨੇ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲ ’ਤੇ ਆਵਾਜਾਈ ਬੰਦ ਕਰ ਕੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

 

Advertisement
Show comments