ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਟਨਾ ਸਾਹਿਬ ਤੋਂ ਨਗਰ ਕੀਰਤਨ ਪਟਿਆਲਾ ਪਹੁੰਚਿਆ

ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਪੰਜਾਬ ਪੁੱਜ ਗਿਆ ਹੈ। ਸ੍ਰੀ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਦਲੀਪ...
ਪਟਿਅਲਾ ’ਚ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੰਗਤ।
Advertisement

ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਪੰਜਾਬ ਪੁੱਜ ਗਿਆ ਹੈ। ਸ੍ਰੀ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਦੀ ਦੇਖ-ਰੇਖ ਹੇਠਾਂ ਚੱਲ ਨਗਰ ਕੀਰਤਨ ਵਿਚਲਾ ਕਾਫਲਾ ਪਟਿਆਲਾ ਸ਼ਹਿਰ ਦੀ ਫੇਰੀ ਪਾਉਣ ਮਗਰੋਂ ਅੱਜ (22 ਅਕਤੂਬਰ) ਰਾਤ ਨੂੰ ਗੁਰਦੁਆਰਾ ਦੂਖਨਿਵਾਰਨ ਸਾਹਿਬ ਠਹਿਰਿਆ। ਇਸ ਦੌਰਾਨ ਸੰਗਤ ਨੇ ਸ਼ਸਤਰਾਂ ਦੇ ਦਰਸ਼ਨ ਕੀਤੇ। ਗੁਰਦੁਆਰਾ ਦੇ ਮੈਨੇਜਰ ਗਿਆਨੀ ਭਾਗ ਸਿੰਘ ਚੌਹਾਨ ਤੇ ਹੈੱਡ ਗ੍ਰੰਥੀ ਗਿਆਨੀ ਪ੍ਰ੍ਰਣਾਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰਾਂ ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਜਸਮੇਰ ਸਿੰਘ ਲਾਛੜੂ ਤੇ ਬੀਬੀ ਕੁਲਦੀਪ ਕੌਰ ਟੌਹੜਾ ਸਮੇਤ ਪਦਮਸ੍ਰੀ ਜਗਜੀਤ ਸਿੰਘ ਦਰਦੀ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਮਰਹੂਮ ਟੌਹੜਾ ਦੇ ਦੋਹਤੇ ਹਰਿੰਦਰਪਾਲ ਸਿੰਘ ਟੌਹੜਾ, ਅਕਾਲੀ ਆਗੂ ਜਗਜੀਤ ਸਿੰਘ ਕੋਹਲੀ, ਭੂਪਿੰਦਰ ਸਿੰਘ ਸ਼ੇਖੂਪੁਰ ਅਤੇ ਹਰਮਿੰਦਰ ਸਿੰਘ ਵਿੰਟੀ ਆਦਿ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਕਿਸਾਨ ਆਗੂ ਜਸਦੇਵ ਬਹਿਣੀਵਾਲ, ਹਰਦੀਪ ਸਿਹਰਾ ਤੇ ਰਾਣਾ ਨਿਰਮਾਣ ਅਤੇ ਕਾਂਗਰਸ ਆਗੂ ਲਖਵੀਰ ਸਿੰਘ ਸੁਲਤਾਨਪੁਰ ਛੰਨਾਂ ਨੇ ਵੀ ਸ਼ਿਰਕਤ ਕੀਤੀ। ਕੰਵਰ ਬੇਦੀ ਨੇ ਦੱਸਿਆ ਕਿ 23 ਅਕਤੂਬਰ ਨੂੰ ਪ੍ਰਮੇਸ਼ਰ ਦੁਆਰ ਸ਼ੇਖੂਪੁਰ ਰਾਹੀਂ ਹੁੰਦਾ ਹੋਇਆ ਇਹ ਨਗਰ ਕੀਤਰਨ ਸੰਗਰੂਰ ਜ਼ਿਲ੍ਹੇ ’ਚ ਪ੍ਰਵੇਸ਼ ਕਰੇਗਾ। ਕੱਲ੍ਹ ਸ਼ੰਭੂ ਬਾਰਡਰ ’ਤੇ ਸਵਾਗਤ ਕਰਨ ਵਾਲਿਆਂ ’ਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਸਤਵਿੰਦਰ ਸਿੰਘ ਟੌਹੜਾ, ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਚਰਨਜੀਤ ਬਰਾੜ, ਘਨੌਰ ਦੇ ਹਲਕਾ ਇੰਚਾਰਜ ਭੁਪਿੰਦਰ ਸ਼ੇਖੂਪੁਰ, ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਨੌਜਵਾਨ ਆਗੂ ਸੁਰਿੰਦਰ ਘੁਮਾਣਾ, ਸਾਬਕਾ ਸੰਸਦ ਮੈਂਬਰ ਜਸਵਿੰਦਰ ਜੱਸੀ ਤੇ ਅਵਰਿੰਦਰ ਕੰਗ ਆਦਿ ਵੀ ਸ਼ਾਮਲ ਸਨ।

Advertisement
Advertisement
Show comments