ਨਗਰ ਕੀਰਤਨ ਪਟਿਆਲਾ ਤੋਂ ਅਗਲੇ ਪੜਾਅ ਲਈ ਰਵਾਨਾ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਅਸਾਮ ਤੋਂ ਪਿਛਲੇ ਦਿਨੀ ਰਵਾਨਾ ਹੋ ਕੇ 18 ਨਵੰਬਰ ਨੂੰ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁਖਨਵਾਰਣ ਸਾਹਿਬ ਵਿਖੇ ਪੁੱਜਾ ਨਗਰ ਕੀਰਤਨ ਅੱਜ ਇੱਥੋਂ ਅਗਲੇ ਪੜਾ ਲਈ ਰਵਾਨਾ ਹੋ ਗਿਆ...
Advertisement
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਅਸਾਮ ਤੋਂ ਪਿਛਲੇ ਦਿਨੀ ਰਵਾਨਾ ਹੋ ਕੇ 18 ਨਵੰਬਰ ਨੂੰ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁਖਨਵਾਰਣ ਸਾਹਿਬ ਵਿਖੇ ਪੁੱਜਾ ਨਗਰ ਕੀਰਤਨ ਅੱਜ ਇੱਥੋਂ ਅਗਲੇ ਪੜਾ ਲਈ ਰਵਾਨਾ ਹੋ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਦੱਸਿਆ ਕਿ ਰਾਜਪੁਰਾ ਅਤੇ ਬਨੁੜ ਰਾਹੀਂ ਹੋ ਕੇ ਅੱਜ ਰਾਤੀ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਠਹਿਰਨ ਵਾਲਾ ਇਹ ਮਹਾਨ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਵਿਖੇ ਸਮਾਪਤ ਹੋਵੇਗਾ। ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਤੋਂ ਇਸ ਨਗਰ ਕੀਰਤਨ ਦੀ ਰਵਾਨਗੀ ਮੌਕੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸ.ਜੀ.ਪੀ.ਸੀ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸੀਨੀਅਰ ਆਗੂ ਅਕਾਲੀ ਦਲ (ਪੁਨਰ ਸੁਰਜੀਤ), ਸੁਰਜੀਤ ਸਿੰਘ ਗੜ੍ਹੀ ਕਾਰਜਕਾਰਨੀ ਮੈਂਬਰ ਐਸ.ਜੀ.ਪੀ.ਸੀ, ਪ੍ਰੋ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਭਾਗ ਸਿੰਘ ਮੈਨੇਜਰ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ, ਬਾਬਾ ਬਲਬੀਰ ਸਿੰਘ ਨਿਹੰਗ ਮੁਖੀ 96 ਕਰੋੜੀ ਬੁੱਢਾ ਦਲ ਅਤੇ ਅਕਾਲੀ ਆਗੂ ਸੁਖਜੀਤ ਸਿੰਘ ਬਘੌਰਾ ਮੌਜੂਦ ਸਨ।
Advertisement
Advertisement
