ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੌਵੇਂ ਪਾਤਸ਼ਾਹ ਨੂੰ ਸਮਰਪਿਤ ਨਗਰ ਕੀਰਤਨ ਦਾ ਪਟਿਆਲਾ ’ਚ ਭਰਵਾਂ ਸਵਾਗਤ

ਪਟਿਆਲਾ ’ਚ ਰਾਤ ਠਹਿਰ ਕੇ ਕੱਲ੍ਹ ਗੁਰਦਵਾਰਾ ਅੰਬ ਸਾਹਿਬ ਮੁਹਾਲੀ ਪੁੱਜੇਗਾ ਨਗਰ ਕੀਰਤਨ
ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਦੀ ਅਗਵਾਈ ਹੇਠਾਂ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਪ੍ਰਮੁੱਖ ਆਗੂ ਅਤੇ ਸੰਗਤਾਂ ਫੋਟੋ: ਭੰਗੂ
Advertisement

ਗੁਰਦੁਆਰਾ ਬਾਬਾ ਅਜੈਪਾਲ ਸਿੰਘ ਜੀ ਨਾਭਾ ਤੋਂ ਸਜਾਏ ਗਏ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤੀ ਪ੍ਰਬੰਧਾਂ ਦੀ ਅਗਵਾਈ ਕਰਦਿਆਂ ਗੁਰਦੁਆਰਾ ਮੈਨੇਜਰ ਭਾਗ ਸਿੰਘ ਚੌਹਾਨ ਦਾ ਕਹਿਣਾ ਸੀ ਕਿ ਇਥੇ ਹੀ ਰਾਤ ਠਹਿਰਨ ਉਪਰੰਤ 19 ਨਵੰਬਰ ਨੂੰ ਇਹ ਨਗਰ ਕੀਰਤਨ ਰਾਜਪੁਰਾ ਰਾਹੀਂ ਗੁਰਦਵਾਰਾ ਅੰਬ ਸਾਹਿਬ ਮੁਹਾਲੀ ਪਹੁੰਚੇਗਾ।

ਇਸੇ ਦੌਰਾਨ ਸ਼ੋ੍ਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਦੀ ਅਗਵਾਈ ਹੇਠਾਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਸਵਾਗਤ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਮੀਤ ਸਕੱਤਰ ਮਨਜੀਤ ਸਿੰਘ ਤਲਵੰਡੀ ਵੀ ਪੁੱਜੇ ਹੋਏ ਸਨ। ਸਾਬਕਾ ਮੇਅਰ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਬਜਾਜ, ਜੰਗ ਸਿੰਘ ਇਟਲੀ, ਲਖਵੀਰ ਲੌਟ, ਸ਼ਮਸ਼ੇਰ ਬਡੂੰਗਰ, ਕੰਵਲਜੀਤ ਗੋਨਾ,ਸੁਖਮਨ ਸਿੱਧੂ ਅਤੇ ਭਵਨਪੁਨੀਤ ਸਿੰਘ ਆਦਿ ਨੇ ਵੀ ਸਵਾਗਤ ਕੀਤਾ।

Advertisement

ਮੈਨੇਜਰ ਭਾਗ ਸਿੰਘ ਚੌਹਾਨ ਅਤੇ ਹੈਡ ਗ੍ਰੰਥੀ ਪਰਣਾਮ ਸਿੰਘ ਨੇ ਗੁਰਦਵਾਰਾ ਪ੍ਰਬੰਧਕਾਂ ਵਜੋਂ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੁਮਾਲਾ ਸਾਹਿਬ ਭੇਂਟ ਕੀਤਾ ਗਿਆ। ਪੰਮਾ ਪਨੌਦੀਆਂ, ਸੁਖਦੇਵ ਕਾਲ਼ਵਾ, ਮਨਜੀਤ ਪੁਆਰ ਆਦਿ ਵੀ ਪ੍ਰਬੰਧਕਾਂ ’ਚ ਸ਼ੁਮਾਰ ਰਹੇ। ਕਿਸਾਨ ਆਗੂ ਜਸਦੇਵ ਨੂਗੀ, ਹਰਦੀਪ ਸੇਹਰਾ ਵੀ ਸਵਾਗਤ ਕਰਨ ਵਾਲਿਆਂ ’ਚ ਮੌਜੂਦ ਸਨ। ਡਾਕਟਰ ਬਲਬੀਰ ਭੱਟਮਾਜਰਾ ਨੇ ਬਤੌਰ ਡਾਕਟਰ ਨਗਰ ਕੀਰਤਨ ’ਚ ਸੇਵਾ ਨਿਭਾਈ।

 

 

Advertisement
Tags :
cultural heritageGuru Nanak devotionNagar KirtanNinth GuruPatiala celebrationPunjab Eventsreligious processionSikh CommunitySikh festivalSikh traditions
Show comments