ਕਿਸਾਨ ਸੰਘਰਸ਼ ਲਈ ਲਾਮਬੰਦੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਸਿੰਘ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਮੋਰਚੇ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੁਨੀਅਨ ਦੇ ਬਲਾਕ ਭੁੱਨਰਹੇੜੀ ਦੇ ਪ੍ਰਧਾਨ ਸੁਖਵਿੰਦਰ ਲਾਲੀ ਨੂੰ ਪ੍ਰਧਾਨੀ ਤੋਂ ਹਟਾ ਕੇੇ ਜਥੇਬੰਦੀ ਵਿੱਚੋਂ ਬਾਹਰ ਕੱਢਿਆ ਗਿਆ, ਜੋ ਲੋਕਾਂ ਦੀ ਸਹਿਮਤੀ ਨਾਲ ਕੀਤਾ ਗਿਆ। ਉਨ੍ਹਾਂ ਐਲਾਨ ਕੀਤਾ ਗਿਆ ਕਿ ਆਉਣ ਵਾਲੀ ਅਗਲੀ ਮੀਟਿੰਗ ਵਿੱਚ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਮੀਟਿੰਗ ਦੌਰਾਨ 26 ਨਵੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਵੱਡੇ ਕਿਸਾਨ ਸਮਾਗਮ ਲਈ ਤਿਆਰੀ ਬਾਰੇ ਚਰਚਾ ਕੀਤੀ ਗਈ। ਸੂਬਾ ਪ੍ਰਧਾਨ ਨੇ ਸਾਰੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚਣ ਅਤੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਘੱਗਰ ਤੋਂ ਪਟਿਆਲੇ ਵੱਲ ਜਿੰਨੇ ਵੀ ਪਿੰਡ ਹਨ ਉਨ੍ਹਾਂ ਦਾ ਬਲਾਕ ਭੁੱਨਰਹੇੜੀ ਹੋਵੇਗਾ ਅਤੇ ਘੱਗਰ ਤੋਂ ਪਾਰ ਹਰਿਆਣੇ ਵੱਲ ਜਿੰਨੇ ਵੀ ਪਿੰਡ ਹੋਣਗੇ ਉਸ ਦਾ ਬਲਾਕ ਦੁੱਧਨਸਾਧਾਂ ਹੋਵੇਗਾ। ਦਰਸ਼ਨ ਪਾਲ ਨੇ ਦੱਸਿਆ ਕਿ 15 ਦਸੰਬਰ ਨੂੰ ਅਨਾਜ ਮੰਡੀ ਦੁੱਧਨਸਾਧਾਂ ਵਿੱਚ ਮੀਟਿੰਗ ਹੋਵੇਗੀ।
