ਵਿਧਾਇਕ ਨੇ 3.35 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ
ਪਟਿਆਲਾ ਨੂੰ ਮਾਡਲ ਸ਼ਹਿਰ ਬਣਾਵਾਂਗੇ: ਕੋਹਲੀ
Advertisement
ਖੰਡਾ ਚੌਕ ਤੋਂ ਲੀਲਾ ਭਵਨ ਚੌਕ (ਰਜਵਾਹਾ ਰੋਡ) ਤੱਕ 3.35 ਕਰੋੜ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਪਟਿਆਲਾ ਸ਼ਹਿਰੀ ਹਲਕੇ ਤੋਂ ‘ਆਪ’ ਦੇ ਵਿਧਾਇਕ ਅਜੀਤਪਾਲ ਕੋਹਲੀ ਨੇ ਕਰਵਾਈ। ਉਨ੍ਹਾਂ ਕਿਹਾ ਕਿ ਚਿਰਾਂ ਤੋਂ ਰਾਜਸੀ ਪੱਖਪਾਤ ਦਾ ਸ਼ਿਕਾਰ ਹੁੰਦੇ ਆ ਰਹੇ ਪਟਿਆਲਾ ਨੂੰ ਮਾਡਲ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਐੱਸ ਡੀ ਐੱਮ ਹਰਜੋਤ ਕੌਰ ਅਤੇ ‘ਆਪ’ ਦੇ ਬਲਾਕ ਪ੍ਰਧਾਨ ਜਗਤਾਰ ਜੱਗੀ ਸਮੇਤ ਐੱਮ ਸੀ ਹਰਮਨ ਸੰਧੂ ਤੇ ਨੇਹਾ ਸਿੱਧੂ ਮੌਜੂਦ ਸਨ।
ਵਿਧਾਇਕ ਨੇ ਕਿਹਾ ਕਿ ਹਰੇਕ ਇਲਾਕੇ ਵਿੱਚ ਸੜਕਾਂ, ਨਿਕਾਸੀ ਪ੍ਰਣਾਲੀ, ਲਾਈਟਿੰਗ ਅਤੇ ਹੋਰ ਸਹੂਲਤਾਂ ਨੂੰ ਆਧੁਨਿਕ ਰੂਪ ਵਿੱਚ ਵਿਕਸਤ ਕਰਨ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਰਜਬਾਹਾ ਰੋਡ ਤੋਂ ਲੈ ਕੇ ਲੀਲਾ ਭਵਨ ਚੌਕ ਤੱਕ ਦਾ ਖੇਤਰ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਵਿੱਚੋਂ ਇੱਕ ਹੈ, ਜਿਸ ਕਾਰਨ ਇੱਥੇ ਦੀ ਸੜਕਾਂ ਦੀ ਮੁਰੰਮਤ ਅਤੇ ਸੁੰਦਰਤਾ ਲਈ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਇਹ ਵਿਕਾਸ ਕਾਰਜ ਸਿਰਫ਼ ਸੜਕਾਂ ਤੱਕ ਹੀ ਸੀਮਤ ਨਹੀਂ ਹੋਣਗੇ, ਸਗੋਂ ਨਾਲ ਹੀ ਸਟਰੀਟ ਲਾਈਟਾਂ, ਜਲ ਨਿਕਾਸੀ ਪ੍ਰਣਾਲੀ ਅਤੇ ਪੈਦਲ ਯਾਤਰੀਆਂ ਲਈ ਸੁਵਿਧਾਜਨਕ ਰਾਹਾਂ ਦੀ ਵੀ ਵਿਵਸਥਾ ਹੋਵੇਗੀ। ਇਸ ਪ੍ਰਾਜੈਕਟ ਦੇ ਪੂਰਾ ਹੋਣ ਮਗਰੋਂ ਲੋਕਾਂ ਨੂੰ ਟਰੈਫ਼ਿਕ ਜਾਮ ਤੋਂ ਵੀ ਰਾਹਤ ਮਿਲੇਗੀ। ਬਲਾਕ ਪ੍ਰਧਾਨ ਜਗਤਾਰ ਜੱਗੀ ਸਣੇ ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਚਿਰੋਕਣੀ ਮੰਗ ਨਾਲ ਲੋਕਾਂ ਨੂੰ ਕਈ ਪੱਖਾਂ ਤੋਂ ਸਹੂਲਤ ਤੇ ਰਾਹਤ ਮਿਲੇਗੀ।
Advertisement
ਮੇਅਰ ਨੇ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ
ਵਿਕਾਸ ਅਤੇ ਸੁਧਾਰ ਦੇ ਪੱਖ ਤੋਂ ਪੰਜਾਬ ਸਰਕਾਰ ਜਲਦੀ ਹੀ ਸ਼ਹਿਰ ਦੀ ਨੁਹਾਰ ਬਦਲ ਕੇ ਰੱਖ ਦੇਵੇਗੀ। ਇਹ ਪ੍ਰਗਟਾਵਾ ਮੇਅਰ ਕੁੰਦਨ ਗੋਗੀਆ ਨੇ ਅੱਜ ਇੱਥੇ ਸੂਲਰ ਖੇਤਰ ’ਚ ਪੈਂਦੀ ਵਾਰਡ ਨੰਬਰ 37 ਵਿੱਚ 55 ਲੱਖ ਦੀ ਲਾਗਤ ਨਾਲ ਸੜਕਾਂ ਦਾ ਪ੍ਰੀ-ਨਿਰਮਾਣ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਿਨ ਪ੍ਰਤੀ ਦਿਨ ਸ਼ਹਿਰ ਦੀ ਦਿੱਖ ਬਦਲ ਰਹੀ ਹੈ। ਇਸ ਮੌਕੇ ਜਗਜੀਤ ਸਿੰਘ ਜੇ ਈ, ਰੇਣੂ ਬਾਲਾ ਐੱਮ ਸੀ, ਰਜਿੰਦਰ ਚੋਪੜਾ, ਬਿੱਟੂ ਬੰਗੜ ਬਲਾਕ ਪ੍ਰਧਾਨ, ਵਿਜੇ ਕਨੌਜੀਆ ਬਲਾਕ ਪ੍ਰਧਾਨ, ਲੱਕੀ ਲਹਿਲ, ਰਣਬੀਰ ਸਹੋਤਾ, ਰਵਿੰਦਰਪਾਲ ਰਿੱਕੀ, ਭੁਪਿੰਦਰ ਚੀਮਾ, ਸ਼ਮਸ਼ੇਰ ਸਿੰਘ, ਧਰਮਪਾਲ ਚੌਹਾਨ, ਮੁਖਤਿਆਰ ਸਿੰਘ ਤੇ ਸੰਨੀ ਕੁਮਾਰ ਹਾਜ਼ਰ ਸਨ।
Advertisement
