ਵਿਧਾਇਕ ਵੱਲੋਂ ਵਿਕਾਸ ਕਾਰਜਾਂ ਦਾ ਨਿਰੀਖਣ
ਸੀਵਰੇਜ ਬੋਰਡ ਪੰਜਾਬ ਵੱਲੋਂ ਵਾਰਡ ਨੰਬਰ 15 ਵਿੱਚ ਬਣਾਈ ਜਾ ਰਹੀ ਪਾਣੀ ਵਾਲੀ ਟੈਂਕੀ ਅਤੇ 9 ਕਰੋੜ ਦੀ ਲਾਗਤ ਨਾਲ 30 ਕਿਲੋਮੀਟਰ ਵਿਛਾਈ ਜਾ ਰਹੀ ਪਾਈਪਲਾਈਨ ਦੇ ਚੱਲ ਰਹੇ ਕੰਮ ਦਾ ਨਿਰੀਖਣ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ। ਉਨ੍ਹਾਂ ਬੋਰਡ...
Advertisement
ਸੀਵਰੇਜ ਬੋਰਡ ਪੰਜਾਬ ਵੱਲੋਂ ਵਾਰਡ ਨੰਬਰ 15 ਵਿੱਚ ਬਣਾਈ ਜਾ ਰਹੀ ਪਾਣੀ ਵਾਲੀ ਟੈਂਕੀ ਅਤੇ 9 ਕਰੋੜ ਦੀ ਲਾਗਤ ਨਾਲ 30 ਕਿਲੋਮੀਟਰ ਵਿਛਾਈ ਜਾ ਰਹੀ ਪਾਈਪਲਾਈਨ ਦੇ ਚੱਲ ਰਹੇ ਕੰਮ ਦਾ ਨਿਰੀਖਣ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ। ਉਨ੍ਹਾਂ ਬੋਰਡ ਦੇ ਅਧਿਕਾਰੀਆਂ ਨੂੰ ਮਿੱਥੇ ਸਮੇਂ ਵਿੱਚ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ, ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਮਹਿੰਗਾ ਸਿੰਘ ਬਰਾੜ, ਸੀਨੀਅਰ ‘ਆਪ’ ਆਗੂ ਕੁਲਦੀਪ ਸਿੰਘ ਥਿੰਦ ਤੇ ਕੌਂਸਲਰ ਭਗਵਤ ਦਿਆਲ ਨਿੱਕਾ ਆਦਿ ਹਾਜ਼ਰ ਸਨ।
Advertisement
Advertisement