ਦਿਲ ਦੀਆਂ ਗੰਭੀਰ ਬਿਮਾਰੀਆਂ ਲਈ ਮਾਈਕਰਾਕਲਿੱਪ ਤਕਨੀਕ ਲਾਭਕਾਰੀ: ਕਪੂਰ
ਪਟਿਆਲਾ ਦੇ ‘ਪੰਜਾਬ ਰਤਨ ਐਵਾਰਡ’ ਨਾਲ ਸਨਮਾਨਿਤ ਸੀਨੀਅਰ ਕਾਰਡੀਓਲੋਜਿਸਟ ਅਤੇ ਮੇਦਾਂਤਾ ਹਸਪਤਾਲ ਵਿੱਚ ਇੰਟਰਵੈਸ਼ਨਲ ਕਾਰਡੀਓਲੋਜੀ ਦੇ ਚੇਅਰਮੈਨ ਡਾ. ਰਜਨੀਸ਼ ਕਪੂਰ ਨੇ ਕਿਹਾ ਹੈ ਕਿ ਗੰਭੀਰ ਹਾਰਟ ਵਾਲਵ ਦੀਆਂ ਬਿਮਾਰੀਆਂ ਲਈ ਨਾਨ-ਇਨਵੈਸਿਵ ਤਕਨੀਕਾਂ ਸਭ ਤੋਂ ਪ੍ਰਭਾਵਸ਼ਾਲੀ ਹਨ ਅਤੇ ਇਸ ਬਾਰੇ ਜਾਗਰੂਕਤਾ...
Advertisement
ਪਟਿਆਲਾ ਦੇ ‘ਪੰਜਾਬ ਰਤਨ ਐਵਾਰਡ’ ਨਾਲ ਸਨਮਾਨਿਤ ਸੀਨੀਅਰ ਕਾਰਡੀਓਲੋਜਿਸਟ ਅਤੇ ਮੇਦਾਂਤਾ ਹਸਪਤਾਲ ਵਿੱਚ ਇੰਟਰਵੈਸ਼ਨਲ ਕਾਰਡੀਓਲੋਜੀ ਦੇ ਚੇਅਰਮੈਨ ਡਾ. ਰਜਨੀਸ਼ ਕਪੂਰ ਨੇ ਕਿਹਾ ਹੈ ਕਿ ਗੰਭੀਰ ਹਾਰਟ ਵਾਲਵ ਦੀਆਂ ਬਿਮਾਰੀਆਂ ਲਈ ਨਾਨ-ਇਨਵੈਸਿਵ ਤਕਨੀਕਾਂ ਸਭ ਤੋਂ ਪ੍ਰਭਾਵਸ਼ਾਲੀ ਹਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਬਿਮਾਰ ਹਾਰਟ ਵਾਲਵ ਦੀ ਮੁਰੰਮਤ ਬਿਨਾਂ ਸਰਜਰੀ ਦੇ ਕੀਤੀ ਜਾ ਸਕਦੀ ਹੈ ਅਤੇ ਰੋਗੀ ਸਿਹਤਮੰਦ ਜੀਵਨ ਜਿਓ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਈਟਰਾਕਲਿਪ ਇੱਕ ਨਾਨ-ਇਨਵੈਸੀਵ ਡਿਵਾਈਸ ਹੈ ਜਿਸ ਦਾ ਉਪਯੋਗ ਮਾਈਟ੍ਰਲ ਵਾਲਵ ਰਿਗਰਜਿਟੇਸ਼ਨ ਦਾ ਇਲਾਜ ਕਰਨ ਲਈ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੁਸ਼ਪੇਂਦਰ ਗਰਗ (67) ਦਾ ਹਾਲ ਹੀ ਵਿੱਚ ਮਾਈਟਰਕਲਿਪ ਰਾਹੀਂ ਇਲਾਜ ਕੀਤਾ ਗਿਆ। ਹੁਣ ਉਹ ਬਿਲਕੁਲ ਸਿਹਤਮੰਦ ਹਨ ਅਤੇ ਆਪਣੀ ਆਮ ਸਿਹਤਮੰਦ ਜ਼ਿੰਦਗੀ ਜੀਅ ਰਹੇ ਹਨ। ਡਾ. ਕਪੂਰ ਨੇ ਦੱਸਿਆਕਿ ਮਾਈਟ੍ਰਾਕਲਿਪ ਵਿੱਚ ਕੈਥੇਟਰ ਇੱਕ ਨਸ ਜ਼ਰੀਏ ਮਾਇਟ੍ਰਲ ਵੈਲਵ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਕਿ ਕਲਿੱਪ ਲਾਈ ਜਾ ਸਕੇ ਜਿਸ ਨਾਲ ਛਾਤੀ ਖੋਲ੍ਹੇ ਬਿਨਾਂ ਰਿਗਰਜੀਟੇਸ਼ਨ ਨੂੰ ਘਟਾਇਆ ਜਾ ਸਕਦਾ ਹੈ। ਡਾ. ਕਪੂਰ ਨੇ ਕਿਹਾ ਕਿ ਇਸ ਵਿੱਚ ਓਪਨ-ਹਾਰਟ ਸਰਜਰੀ ਦੀ ਲੋੜ ਨਹੀਂ ਹੁੰਦੀ, ਰਿਕਵਰੀ ਦਾ ਸਮਾਂ ਘੱਟ ਹੁੰਦਾ ਹੈ ਅਤੇ ਇਹ ਥਕਾਵਟ ਅਤੇ ਸਾਂਹ ਫੁੱਲਣ ਵਰਗੇ ਲੱਛਣਾਂ ਨੂੰ ਘਟਾਉਣ ਵਿੱਚ ਪ੍ਰਭਾਵੀ ਹੈ। ਡਾ. ਕਪੂਰ ਨੇ ਕਿਹਾ ਕਿ ਟ੍ਰਾਂਸਕੈਥੇਟਰ ਐਓਰਟਿਕ ਵਾਲਵ ਰਿਪਲੇਸਮੈਂਟ (ਟੀਏਵੀਆਰ ਜਾਂ ਟੀਏਵੀਓਐਰ) ਪ੍ਰਕਿਰਿਆ ਰਾਹੀਂ ਮਰੀਜ਼ 3-4 ਦਿਨਾਂ ਵਿੱਚ ਆਪਣੀਆਂ ਆਮ ਗਤਿਵਿਧੀਆਂ ਮੁੜ ਸ਼ੁਰੂ ਕਰ ਸਕਦੇ ਹਨ।
Advertisement
Advertisement