ਮਹਿਰਾ ਮਹਾਸਭਾ ਦੇ ਅਹੁਦੇਦਾਰਾਂ ਦੀ ਇਕੱਤਰਤਾ
ਮਹਿਰਾ ਮਹਾਸਭਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਪੰਜਾਬ ਪ੍ਰਧਾਨ ਨਿਰਮਲ ਸਿੰਘ ਬੀਬੀਪੁਰ ਦੇ ਦਫ਼ਤਰ ਦੂਧਨਸਾਧਾਂ ਵਿੱਚ ਹੋਈ, ਜਿਸ ਵਿੱਚ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਵਿਚਾਰ ਕਰਨ ਉਪਰੰਤ ਫ਼ੈਸਲਾ ਲਿਆ ਗਿਆ ਕਿ ਮਹਾਸਭਾ ਦੀ ਪਟਿਆਲਾ ਇਕਾਈ ਵੱਲੋਂ ਇੱਕ ਇਕੱਠ ਕੀਤਾ ਜਾਵੇਗਾ...
Advertisement
ਮਹਿਰਾ ਮਹਾਸਭਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਪੰਜਾਬ ਪ੍ਰਧਾਨ ਨਿਰਮਲ ਸਿੰਘ ਬੀਬੀਪੁਰ ਦੇ ਦਫ਼ਤਰ ਦੂਧਨਸਾਧਾਂ ਵਿੱਚ ਹੋਈ, ਜਿਸ ਵਿੱਚ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਵਿਚਾਰ ਕਰਨ ਉਪਰੰਤ ਫ਼ੈਸਲਾ ਲਿਆ ਗਿਆ ਕਿ ਮਹਾਸਭਾ ਦੀ ਪਟਿਆਲਾ ਇਕਾਈ ਵੱਲੋਂ ਇੱਕ ਇਕੱਠ ਕੀਤਾ ਜਾਵੇਗਾ ਜਿਸ ਦੀ ਤਰੀਕ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਸਟੇਟ ਸੈਕਟਰੀ, ਕਰਮਜੀਤ ਸਿੰਘ ਸਟੇਟ ਸਲਾਹਕਾਰ, ਦੇਵੀ ਦਿਆਲ ਖਜਾਨਚੀ, ਕਰਮਪਾਲ ਸਿੰਘ ਸਟੇਟ ਜੁਆਇੰਟ ਸੈਕਟਰੀ, ਓਮ ਪ੍ਰਕਾਸ਼ ਰੁੜਕੀ, ਰਾਜ ਕੁਮਾਰ ਮਹਿਰਾ, ਜੀਤ ਸਿੰਘ ਮਹਿਰਾ ਰਾਜੂ ਖੇੜੀ, ਬਲਕਾਰ ਸਿੰਘ ਬਲੱਮਗੜ੍ਹ, ਮਾਇਆ ਰਾਮ, ਸੋਨੀ ਸਿੰਘ ਮੈਂਬਰ, ਦੀਪ ਚੰਦ, ਗੁਰਪ੍ਰੀਤ ਸਿੰਘ ਨੇ ਵਿਚਾਰ ਸਾਂਝੇ ਕੀਤੇ।
Advertisement
Advertisement
