ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੌਥਾ ਦਰਜਾ ਮੁਲਾਜ਼ਮਾਂ ਦੀ ਮੀਟਿੰਗ

ਅਧਿਕਾਰੀਆਂ ਵੱਲੋਂ ਮੰਗਾਂ ਦੀ ਪੂਰਤੀ ਦਾ ਭਰੋਸਾ: ਲੁਬਾਣਾ
Advertisement
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਬਿਜਲੀ ਵਿੰਗ ਲੋਕ ਨਿਰਮਾਣ ਵਿਭਾਗ ਦੇ ਅਹੁਦੇਦਾਰਾਂ ਦੀ ਮੀਟਿੰਗ ਮਹਿਕਮੇ ਦੀ ਵਿਸ਼ੇਸ਼ ਸਕੱਤਰ ਹਰਗੁਨਜੀਤ ਕੌਰ ਸਮੇਤ ਮੁੱਖ ਇੰਜਨੀਅਰ ਵਿਜੇ ਕੁਮਾਰ ਚੋਪੜਾ, ਰਜਿਸਟਰਾਰ ਇੰਦਰਪਾਲ ਸਿੰਘ ਤੇ ਸੁਪਰਡੈਂਟ ਚਰਨਪਾਲ ਸਿੰਘ ਨਾਲ ਹੋਈ। ਮੀਟਿੰਗ ਵਿੱਚ ਯੂਨੀਅਨ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਉਂਕਾਰ ਸਿੰਘ ਦਮਨ ਅਤੇ ਰਮਨਦੀਪ ਸ਼ਰਮਾ ਆਦਿ ਆਗੂ ਵੀ ਸ਼ਾਮਲ ਸਨ। ਇਸ ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਬਿਜਲੀ ਵਿੰਗ, ਬਾਗਬਾਨੀ ਵਿੰਗ ਅਤੇ ਸਿਵਲ ਵਿੰਗ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਅਤੇ ਰੈਗੂਲਰਾਈਜੇਸ਼ਨ ਨਿਯਮ 2016 ਦੀ ਰੋਸ਼ਨੀ ਵਿੱਚ ਵਿਭਾਗ ਵਿੱਚ ਖਪਾਉਣ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ ਅਤੇ ਨਿਯਮਿਤ ਨਿਯੁਕਤੀ ਕਰਨ ਵਰਗੇ ਮੁੱਦਿਆਂ ’ਤੇ ਚਰਚਾ ਹੋਈ। ਇਸ ਮੌਕੇ ਦਰਸ਼ਨ ਲੁਬਾਣਾ ਨੇ ਮੰਗ ਕੀਤੀ ਕਿ ਆਊਟਸੋਰਸ ਕਰਮਚਾਰੀਆਂ ਨੂੰ ਕੁਸ਼ਲ, ਗ਼ੈਰ-ਕੁਸ਼ਲ ਤੇ ਉਨ੍ਹਾਂ ਦੇ ਕੰਮ ਦੇ ਤਜਰਬੇ ਨੂੰ ਮੁੱਖ ਰੱਖਦਿਆਂ ਉਚੇਰਾ ਸਕੇਲ ਦਿੱਤਾ ਜਾਵੇ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਵਿੱਦਿਅਕ ਯੋਗਤਾ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਵਿਸ਼ੇਸ਼ ਸਕੱਤਰ ਹਰਗੁਨਜੀਤ ਕੌਰ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਸਾਰੀਆਂ ਮੰਗਾਂ ਨੂੰ ਸਰਕਾਰ ਪਾਸ ਰੱਖਣਗੇ ਅਤੇ ਇਨ੍ਹਾਂ ਮੰਗਾਂ ’ਤੇ ਫੈਸਲਾ ਜਲਦ ਹੀ ਲਿਆ ਜਾਵੇਗਾ। 

 

Advertisement

Advertisement
Show comments