ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਡੀਕੋਜ਼ ਯੂਨੀਅਨ ਵੱਲੋਂ ਭਾਖੜਾ ਮੈਨੇਜਮੈਂਟ ਬੋਰਡ ਖ਼ਿਲਾਫ਼ ਮੁਜ਼ਾਹਰਾ

ਪੰਜਾਬ ਮੈਡੀਕੋਜ਼ ਯੂਨੀਅਨ ਅਤੇ ਲੋਕ ਰਾਜ ਪੰਜਾਬ ਪਾਰਟੀ ਨੇ ਰਾਜਿੰਦਰਾ ਗੌਰਮਿੰਟ ਮੈਡੀਕਲ ਕਾਲਜ ਅੱਗੇ ਮੁਜ਼ਾਹਰਾ ਕਰਕੇ ਪੰਜਾਬ ਹੜ੍ਹਾਂ ਲਈ ਬੀਬੀਐੱਮਬੀ ਨੂੰ ਜ਼ਿੰਮੇਵਾਰ ਠਹਿਰਾਇਆ ਿਗਆ। ਇਸ ਦੌਰਾਨ ਸਰਕਾਰ ਤੋਂ ਮੰਗ ਕੀਤੀ ਕਿ ਡੈਮਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਿਆ ਜਾਵੇਗਾ। ਉਨ੍ਹਾਂ ਕਿਹਾ...
ਮੈਡੀਕਲ ਕਾਲਜ ਅੱਗੇ ਮੁਜ਼ਾਹਰਾ ਕਰਦੇ ਹੋਏ ਮੈਡੀਕੋਜ਼ ਯੂਨੀਅਨ ਦੇ ਕਾਰਕੁਨ। -ਫੋਟੋ: ਅਕੀਦਾ
Advertisement

ਪੰਜਾਬ ਮੈਡੀਕੋਜ਼ ਯੂਨੀਅਨ ਅਤੇ ਲੋਕ ਰਾਜ ਪੰਜਾਬ ਪਾਰਟੀ ਨੇ ਰਾਜਿੰਦਰਾ ਗੌਰਮਿੰਟ ਮੈਡੀਕਲ ਕਾਲਜ ਅੱਗੇ ਮੁਜ਼ਾਹਰਾ ਕਰਕੇ ਪੰਜਾਬ ਹੜ੍ਹਾਂ ਲਈ ਬੀਬੀਐੱਮਬੀ ਨੂੰ ਜ਼ਿੰਮੇਵਾਰ ਠਹਿਰਾਇਆ ਿਗਆ। ਇਸ ਦੌਰਾਨ ਸਰਕਾਰ ਤੋਂ ਮੰਗ ਕੀਤੀ ਕਿ ਡੈਮਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਹਾ ਕਿ ਭਾਖੜਾ, ਨੰਗਲ, ਪੌਂਗ ਅਤੇ ਰਣਜੀਤ ਸਾਗਰ ਡੈਮ ਨਿਕੰਮੇ ਪ੍ਰਬੰਧਨ ਕਾਰਨ ਪੰਜਾਬ ਲਈ ਜਲ ਤੋਪਾਂ ਸਾਬਤ ਹੋ ਰਹੇ ਹਨ। ਲੋਕ-ਰਾਜ ਪੰਜਾਬ ਪਾਰਟੀ ਨੇ ਬੀਬੀਐੱਮਬੀ ਦੇ ਮਾੜੇ ਪ੍ਰਬੰਧਨ ਕਾਰਨ ਪੰਜਾਬ ਵਿੱਚ ਆਉਣ ਵਾਲੇ ਹੜ੍ਹਾਂ ਨੂੰ ਕੁਦਰਤੀ ਨਹੀਂ ਸਗੋਂ ਮਨੁੱਖ ਦੁਆਰਾ ਲਿਆਂਦੇ ਹੜ੍ਹ ਦੱਸਿਆ ਹੈ ਕਿਉਂਕਿ ਇਹ ਹੜ੍ਹ ਦਰਿਆਵਾਂ ਵਿੱਚ ਜ਼ਿਆਦਾ ਮੀਂਹ ਦੇ ਪਾਣੀ ਦੇ ਵਹਾਅ ਕਾਰਨ ਨਹੀਂ, ਸਗੋਂ ਇਨ੍ਹਾਂ ਡੈਮਾਂ ਵਿੱਚ ਸਟੋਰ ਕੀਤੇ ਪਾਣੀ ਨੂੰ ਇਕੱਠਾ ਛੱਡਣ ਦੇ ਸਿੱਧੇ ਨਤੀਜੇ ਵਜੋਂ ਹੁੰਦੇ ਹਨ, ਜੋ ਪੰਜਾਬ ਦੇ ਕੰਟਰੋਲ ਵਿੱਚ ਨਹੀਂ ਹਨ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਅਤੇ ਪੰਜਾਬ ਮੈਡੀਕੋਜ਼ ਯੂਨੀਅਨ ਦੇ ਜਰਨਲ ਸਕੱਤਰ ਡਾ. ਗੁਰਭਗਤੀ, ਪੀਸੀਐੱਮਐੱਸ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਲੋਕ-ਰਾਜ ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਨੇ ਭਾਖੜਾ-ਨੰਗਲ, ਪੌਂਗ ਅਤੇ ਰਣਜੀਤ ਸਾਗਰ ਡੈਮਾਂ ਦਾ ਕੰਟਰੋਲ ਤੁਰੰਤ ਰਿਪੇਰੀਅਨ ਰਾਜ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਹੈ ਕਿਉਂਕਿ ਪੰਜਾਬ ਨੂੰ ਵਾਰ-ਵਾਰ ਫ਼ਸਲਾਂ, ਜਾਨਾਂ ਅਤੇ ਜਾਇਦਾਦ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ‘ਪੰਜਾਬ ਬਚਾਓ’ ਲਈ ਪ੍ਰਭਾਵਸ਼ਾਲੀ ਜਨਤਕ ਦਬਾਅ ਬਣਾਉਣ ਲਈ ਪੰਜਾਬ ਮੈਡੀਕੋਜ਼ ਯੂਨੀਅਨ ਨੇ ਲੋਕਾਂ ਨੂੰ ਲਹਿਰ ਉਸਾਰਨ ਲਈ ਗ੍ਰਾਮ ਸਭਾਵਾਂ ਦੇ ਮਤੇ ਪਾਸ ਕਰਵਾਉਣ ਦੀ ਅਪੀਲ ਕੀਤੀ ਜਿਸ ਵਿੱਚ ਪੰਜਾਬ ਦੇ ਦਰਿਆਵਾਂ ’ਤੇ ਬਣੇ ਡੈਮਾਂ ਦਾ ਕੰਟਰੋਲ ਤੁਰੰਤ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਜਾਵੇ।

Advertisement
Advertisement
Show comments