ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੇਅਰ ਵੱਲੋਂ ਕਾਲੀ ਮਾਤਾ ਮੰਦਰ ਦੇ ਸਰੋਵਰ ਦੀ ਸਫ਼ਾਈ ਦਾ ਜਾਇਜ਼ਾ

ਮੇਅਰ ਕੁੰਦਨ ਗੋਗੀਆ ਨੇ ਮਾਤਾ ਕਾਲੀ ਦੇਵੀ ਮੰਦਰ ਵਿੱਚ ਇਤਿਹਾਸਕ ਸਰੋਵਰ ਦੀ ਸਫ਼ਾਈ ਕਾਰਜ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਾਚੀਨ ਕਾਲੀ ਮਾਤਾ ਮੰਦਰ ਸਾਰੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਇੱਥੇ ਹਰ ਰੋਜ਼ ਹਜ਼ਾਰਾਂ ਭਗਤ ਦਰਸ਼ਨ...
ਸਰੋਵਰ ਦੀ ਸਫ਼ਾਈ ਦਾ ਜਾਇਜ਼ਾ ਲੈਂਦੇ ਹੋਏ ਮੇਅਰ ਕੁੰਦਨ ਗੋਗੀਆ। -ਫੋਟੋ: ਅਕੀਦਾ
Advertisement

ਮੇਅਰ ਕੁੰਦਨ ਗੋਗੀਆ ਨੇ ਮਾਤਾ ਕਾਲੀ ਦੇਵੀ ਮੰਦਰ ਵਿੱਚ ਇਤਿਹਾਸਕ ਸਰੋਵਰ ਦੀ ਸਫ਼ਾਈ ਕਾਰਜ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਾਚੀਨ ਕਾਲੀ ਮਾਤਾ ਮੰਦਰ ਸਾਰੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਇੱਥੇ ਹਰ ਰੋਜ਼ ਹਜ਼ਾਰਾਂ ਭਗਤ ਦਰਸ਼ਨ ਕਰਨ ਆਉਂਦੇ ਹਨ ਜਿਸ ਲਈ ਸਰੋਵਰ ਦੀ ਸਫ਼ਾਈ ਅਤੇ ਸੁਰੱਖਿਆ ਬਹੁਤ ਜ਼ਰੂਰੀ ਹੈ।

ਮੇਅਰ ਕੁੰਦਨ ਗੋਗੀਆ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਫ਼ਾਈ ਦੇ ਕੰਮ ਵਿੱਚ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰੋਵਰ ਦੀ ਮਿੱਟੀ, ਗੰਦਗੀ ਅਤੇ ਘਾਹ-ਪੱਤਿਆਂ ਨੂੰ ਹਟਾ ਕੇ ਪਾਣੀ ਦੀ ਗੁਣਵੱਤਾ ਸੁਧਾਰੀ ਜਾਵੇ ਅਤੇ ਨਾਲ ਹੀ ਪਾਣੀ ਦੇ ਨਿਕਾਸ ਲਈ ਲਾਈਨਾਂ ਦੀ ਸਫ਼ਾਈ ਦਾ ਸਹੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਸਰੋਵਰ ਵਿੱਚ ਗੰਦਗੀ ਨਾ ਇਕੱਠੀ ਹੋਵੇ। ਇਸ ਦੌਰਾਨ ਮੇਅਰ ਨੇ ਸਥਾਨਕ ਲੋਕਾਂ ਅਤੇ ਮੰਦਰ ਪ੍ਰਬੰਧਕਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰੋਵਰ ਵਿੱਚ ਪਲਾਸਟਿਕ, ਪੋਲੀਥਿਨ ਜਾਂ ਹੋਰ ਕੂੜਾ ਨਾ ਸੁੱਟਿਆ ਜਾਵੇ, ਕਿਉਂਕਿ ਇਹ ਨਾ ਸਿਰਫ਼ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ ਸਗੋਂ ਭਗਤਾਂ ਦੀ ਸਿਹਤ ਲਈ ਵੀ ਖ਼ਤਰਾ ਬਣ ਸਕਦਾ ਹੈ। ਇਸ ਮੌਕੇ ਨਿਗਮ ਇੰਸਪੈਕਟਰ ਮੋਹਿਤ ਜਿੰਦਲ, ਨਗਰ ਨਿਗਮ ਟੀਮ, ਰਜਿੰਦਰ ਮੋਹਨ ਸੈਕਟਰੀ, ਲੱਕੀ ਲਹਿਲ, ਰਣਬੀਰ ਸਹੋਤਾ, ਇੰਦਰਜੀਤ ਸਿੰਘ ਅਤੇ ਹੋਰ ਟੀਮ ਮੈਂਬਰ ਮੌਜੂਦ ਸਨ।

Advertisement

Advertisement
Show comments