ਮੇਅਰ ਨੇ ਡੰਪਿੰਗ ਗਰਾਊਂਡ ਦਾ ਜਾਇਜ਼ਾ ਲਿਆ
ਕੂੜੇ ਦੇ ਪ੍ਰਬੰਧਣ ਲਈ 52 ਕਰੋੜ ਮਨਜ਼ੂਰ: ਗੋਗੀਆ
Advertisement
ਕਈ ਦਹਾਕਿਆਂ ਤੋਂ ਦਿੱਲੀ, ਸਨੌਰ, ਦੇਵੀਗੜ੍ਹ ਅਤੇ ਚੀਕਾ ਰੋਡ ਦੇ ਐਂਟਰੀ ਪੁਅਇੰਟ ’ਤੇ ਡੰਪਿੰਗ ਗਰਾਊਂਡ ਵਿੱਚ ਲੱਗੇ ਕੂੜੇ ਦੇ ਢੇਰਾਂ ਤੋਂ ਪਟਿਆਲਵੀਆਂ ਨੂੰ ਜਲਦੀ ਨਿਜਾਤ ਮਿਲੇਗੀ ਕਿਉਂਕਿ ਨਗਰ ਨਿਗਮ ਵੱਲੋਂ ਦਿੱਤੇ ਗਏ ਠੇਕੇ ਤਹਿਤ ਸਬੰਧਤ ਕੰਪਨੀ ਕੂੜੇ ਦੀ ਖਾਦ ਬਣਾ ਕੇ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰਗਟਾਵਾ ਮੇਅਰ ਕੁੰਦਨ ਗੋਗੀਆ ਨੇ ਡੰਪਿੰਗ ਗਰਾਊਂਡ ਨੂੰ ਕਲੀਨ ਕਰਨ ਲਈ ਜਾਰੀ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਪ੍ਰਾਜੈਕਟ ਦੇ ਇੰਚਾਰਜ ਨਾਰਾਇਣ ਦਾਸ ਤੇ ਨਿਗਮ ਇੰਸਪੈਕਟਰ ਹਰਵਿੰਦਰ ਸਿੰਘ ਵੀ ਮੌਜੂਦ ਸਨ।
ਮੇਅਰ ਨੇ ਕਿਹਾ ਕਿ ਕੂੜੇ ਤੋਂ ਖਾਦ ਬਣਾ ਕੇ ਡੰਪਿੰਗ ਗਰਾਊਂਡ ਕਲੀਨ ਕਰਨ ਲਈ 1.50 ਲੱਖ ਟਨ ਕੂੜੇ ਦਾ ਟੈਂਡਰ ਦੇ ਕੇ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਕੁਝ ਹੀ ਦਿਨਾਂ ਵਿੱਚ ਲੱਖ ਟਨ ਹੋਰ ਕੂੜੇ ਦੇ ਨਿਬੇੜੇ ਲਈ ਵੀ ਟੈਂਡਰ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਕੂੜੇ ਦੇ ਪ੍ਰਬੰਧ ਲਈ 52 ਕਰੋੜ ਰੁਪਏ ਮਨਜ਼ੂਰ ਹੋ ਗਏ ਹਨ ਅਤੇ ਜਲਦੀ ਹੀ ਟੈਂਡਰ ਲਗਾਇਆ ਜਾ ਰਿਹਾ ਹੈ।
Advertisement
Advertisement
