‘ਮੇਰਾ ਪਟਿਆਲਾ ਮੈਂ ਸੁਆਰਾਂ’ ਮੁਹਿੰਮ ਤਹਿਤ ਮੇਅਰ ਨੇ ਸਫ਼ਾਈ ਕੀਤੀ
ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਤੇ ਹੋਰਾਂ ਨੇ ਵੀ ਚੁੱਕਿਆ ਕੂੜਾ-ਕਰਕਟ
Advertisement
ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਹੇਠ ‘ਮੇਰਾ ਪਟਿਆਲਾ, ਮੈਂ ਹੀ ਸਵਾਰਾਂ’ ਦੇ ਬੈਨਰ ਹੇਠ ਇੱਥੇ ਨਹਿਰੂ ਪਾਰਕ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਵੀ ਸਵੱਛਤਾ ਦੇ ਯੋਧੇ ਵਜੋਂ ਇਸ ਮੁਹਿੰਮ ’ਚ ਹਿੱਸਾ ਲੈਂਦਿਆਂ ਖੁਦ ਵੀ ਹੋਰਨਾਂ ਦੇ ਨਾਲ ਲੱਗ ਕੇ ਕੂੜਾ ਕਰਕਟ ਚੁੱੱਕਿਆ।
ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੀ ਤਰ੍ਹਾਂ ਹੀ ਸ਼ਹਿਰ ਦੀ ਸਫਾਈ ਵੀ ਯਕੀਨੀ ਬਣਾਉਣ। ਸੁਸਾਇਟੀ ਦੇ ਮੁਖੀ ਉਪਕਾਰ ਸਿੰਘ ਨੇ ਅਗਲੇ ਦਿਨੀਂ ਵੀ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਇਸ ਮੁਹਿੰਮ ਨੂੰ ਜਾਰੀ ਰੱਖਣ ਦਾ ਅਹਿਦ ਲਿਆ।
Advertisement
ਇਸ ਮੁਹਿੰਮ ਵਿੱਚ ਜਤਵਿੰਦਰ ਗਰੇਵਾਲ, ਗਵਰਨਰ ਐਵਾਰਡੀ, ਐਡਵੋਕੇਟ ਹਰਜਿੰਦਰ ਸਿੰਘ, ਜਰਮਨੀ ਤੋ ਚਰਨਪਾਲ ਸਿੰਘ, ਗੁਰਵਿੰਦਰ ਸਿੰਘ, ਦੀਪਕ ਕਪੂਰ, ਅਸਮਨੀ, ਲਲਿਤ ਕੁਮਾਰ, ਸੁਰਿੰਦਰ ਪਾਲ ਸਿੰਘ, ਸੁਰਿੰਦਰ ਅਤੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਤੋਂ ਇਲਾਵਾ ਸੈਰ ਪ੍ਰੇਮੀਆਂ ਨੇ ਵੀ ਸਹਿਯੋਗ ਦਿੱਤਾ।
Advertisement
