ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਿੰਦਰਾ ਕਾਲਜ ਵਿੱਚ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ

ਇਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਮੌਕੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150 ਸਾਲਾ ਸਫ਼ਰ-ਏ-ਫ਼ਕਰ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਾਲਜ ਦੀ ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਦੀ ਅਗਵਾਈ ਹੇਠ ਇਤਿਹਾਸ ਵਿਭਾਗ ਵੱਲੋ ‘ਗੂਰੂ ਪਰੰਪਰਾ ਅਤੇ ਸ਼ਹਾਦਤ’...
Advertisement

ਇਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਮੌਕੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150 ਸਾਲਾ ਸਫ਼ਰ-ਏ-ਫ਼ਕਰ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਾਲਜ ਦੀ ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਦੀ ਅਗਵਾਈ ਹੇਠ ਇਤਿਹਾਸ ਵਿਭਾਗ ਵੱਲੋ ‘ਗੂਰੂ ਪਰੰਪਰਾ ਅਤੇ ਸ਼ਹਾਦਤ’   ਵਿਸ਼ੇ ਉਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਮੁੱਖ ਬੁਲਾਰੇ ਵਜੋਂ ਡਾ. ਹਰਪਾਲ ਸਿੰਘ ਪੰਨੂ ਨੇ ਸ਼ਿਰਕਤ ਕੀਤੀ। ਇਤਿਹਾਸ ਵਿਭਾਗ ਦੇ ਮੁਖੀ ਡਾ. ਪੁਨੀਤ ਨੇ ਮੰਚ ਸੰਚਾਲਨ ਕਰਦਿਆਂ ਡਾ. ਹਰਪਾਲ ਸਿੰਘ ਪੰਨੂ ਦੀਆਂ ਪ੍ਰਾਪਤੀਆਂ ਤੇ ਅਕਾਦਮਿਕ ਸਫ਼ਰ ਬਾਰੇ ਮੁੱਲਵਾਨ ਜਾਣਕਾਰੀ ਦਿੱਤੀ। ਡਾ. ਪੰਨੂ ਨੇ ਪੰਜਾਬ ਦੀ ਧਰਤੀ ’ਤੇ ਲਿਖੇ ਗਏ ਧਾਰਮਿਕ ਗ੍ਰੰਥਾਂ ਬਾਰੇ ਗੱਲ ਕਰਦਿਆਂ ਗੁਰੂ ਪਰੰਪਰਾ ਬਾਰੇ ਬੜੇ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾ ਨੇ ਸ਼ਹੀਦ ਤੇ ਸ਼ਹਾਦਤ ਸ਼ਬਦਾਂ ਦੇ ਸੰਕਲਪ ਦੀ ਸੁਚੱਜੀ ਵਿਆਖਿਆ ਕਰਦਿਆਂ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਬਾਲਪਣ ਤੋਂ ਲੈ ਕੇ ਸ਼ਹਾਦਤ ਤੱਕ ਦੀ ਅਦੁੱਤੀ ਗਾਥਾ ਨੂੰ ਦਿਲਚਸਪੀ ਨਾਲ ਬਿਆਨ ਕੀਤਾ। ਇਸ ਮੌਕੇ ਕਾਲਜ ਕੌਂਸਲ ਮੈਂਬਰ ਪ੍ਰੋਫੈਸਰ ਲਵਲੀਨ ਪਰਮਾਰ, ਡਾ. ਅੰਮ੍ਰਿਤ ਸਮਰਾ ਅਤੇ ਇਤਿਹਾਸ ਵਿਭਾਗ ਦੀ ਸਮੁੱਚੀ ਅਧਿਆਪਕ ਫੈਕਲਟੀ ਤੋਂ ਇਲਾਵਾ ਕਾਲਜ ਦੇ ਹੋਰਨਾਂ ਵਿਭਾਗਾਂ ਤੋਂ ਪ੍ਰੋਫੈਸਰ ਸਾਹਿਬਾਨਾਂ ਨੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਇਤਿਹਾਸ ਵਿਭਾਗ ਦੇ ਪ੍ਰੋ. ਡਾ. ਕਿਰਨਜੀਤ ਕੌਰ ਨੇ ਵਿਦਿਅਰਥੀਆਂ ਤੇ ਹੋਰਨਾਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Advertisement

Advertisement
Show comments