ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਮੋਬਾਈਲ ਝਪਟਿਆ
ਰਾਜਪੁਰਾ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਜਾਰੀ ਹਨ। 4 ਦਸੰਬਰ ਦੀ ਰਾਤ ਲਗਭਗ 8 ਵਜੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸੂਦ ਵੀ ਝਪਟਮਾਰਾਂ ਦਾ ਨਿਸ਼ਾਨਾ ਬਣ ਗਏ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਚੇਅਰਮੈਨ ਦੀਪਕ...
Advertisement
ਰਾਜਪੁਰਾ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਜਾਰੀ ਹਨ। 4 ਦਸੰਬਰ ਦੀ ਰਾਤ ਲਗਭਗ 8 ਵਜੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸੂਦ ਵੀ ਝਪਟਮਾਰਾਂ ਦਾ ਨਿਸ਼ਾਨਾ ਬਣ ਗਏ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਚੇਅਰਮੈਨ ਦੀਪਕ ਸੂਦ ਨੇ ਦੱਸਿਆ ਕਿ ਕਾਲਜ ਰੋਡ ’ਤੇ ਐੱਸ ਡੀ ਐੱਮ ਕੋਠੀ ਨੇੜੇ ਸੈਰ ਕਰ ਰਹੇ ਸਨ ਕਿ ਮੋਟਰਸਾਈਕਲ ਸਵਾਰ ਦੋ ਝਪਟਮਾਰ ਉਨ੍ਹਾਂ ਦੇ ਹੱਥੋਂ ਐਪਲ ਕੰਪਨੀ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਜਾਂਚ ਅਧਿਕਾਰੀ ਮਹਿੰਦਰ ਪਾਲ ਨੇ ਸੰਪਰਕ ਕਰਨ ’ਤੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਉਹ ਅਦਾਲਤ ਵਿੱਚ ਹਨ। ਉਹ ਹਰ ਸਵਾਲ ਦਾ ਇੱਕੋ ਜਵਾਬ ਦਿੰਦੇ ਰਹੇ ਕਿ ਬਾਅਦ ਵਿੱਚ ਗੱਲ ਕਰਨਗੇ। ਝਪਟਮਾਰਾਂ ਦੀ ਗ੍ਰਿਫ਼ਤਾਰੀ ਬਾਰੇ ਕੋਈ ਸਪੱਸ਼ਟਤਾ ਨਹੀਂ ਦਿੱਤੀ ਗਈ।
Advertisement
Advertisement
