ਪੰਜਾਬੀ ’ਵਰਸਿਟੀ ਵਿੱਚ ‘ਮੰਗਲਕਾਮਨਾ’ ਸਮਾਗਮ ਸ਼ੁਰੂ
ਪੰਜਾਬੀ ਯੂਨੀਵਰਸਿਟੀ ਵਿੱਚ ਯੁਵਕ ਭਲਾਈ ਵਿਭਾਗ ਵੱਲੋਂ ‘ਮੰਗਲਕਾਮਨਾ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰਦਰਸ਼ਨੀ ਕਲਾਵਾਂ ਨਾਲ ਸਬੰਧਤ ‘ਸਵਾਧਾ’ ਨਾਮਕ ਸਮੂਹ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿੱਚ ਕੱਥਕ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਹ ਪੇਸ਼ਕਾਰੀਆਂ ਕੱਥਕ ਨਰਤਕੀ ਮਾਨਸੀ ਸਕਸੈਨਾ ਅਤੇ ਸਵਧਾ ਰੈਪਰਟਰੀ ਆਫ਼...
Advertisement
ਪੰਜਾਬੀ ਯੂਨੀਵਰਸਿਟੀ ਵਿੱਚ ਯੁਵਕ ਭਲਾਈ ਵਿਭਾਗ ਵੱਲੋਂ ‘ਮੰਗਲਕਾਮਨਾ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰਦਰਸ਼ਨੀ ਕਲਾਵਾਂ ਨਾਲ ਸਬੰਧਤ ‘ਸਵਾਧਾ’ ਨਾਮਕ ਸਮੂਹ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿੱਚ ਕੱਥਕ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਹ ਪੇਸ਼ਕਾਰੀਆਂ ਕੱਥਕ ਨਰਤਕੀ ਮਾਨਸੀ ਸਕਸੈਨਾ ਅਤੇ ਸਵਧਾ ਰੈਪਰਟਰੀ ਆਫ਼ ਕੱਥਕ ਦੇ ਫ਼ਨਕਾਰਾਂ ਵੱਲੋਂ ਦਿੱਤੀਆਂ ਗਈਆਂ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਨ੍ਹਾਂ ਤਕਰੀਬਨ ਢਾਈ ਸਾਲ ਬਾਅਦ ‘ਮੰਗਲਕਾਮਨਾ’ ਸਿਰਲੇਖ ਤਹਿਤ ਕਰਵਾਇਆ ਜਾਂਦਾ ਇਹ ਮਹੀਨਾਵਾਰ ਪ੍ਰੋਗਰਾਮ ਮੁੜ ਸ਼ੁਰੂ ਕੀਤਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪ੍ਰੋ. ਡੇਜ਼ੀ ਵਾਲੀਆ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਨ੍ਰਿਤ ਵਿਭਾਗ ਦੇ ਮੋਢੀ ਮੁਖੀ ਰਹੇ ਹਨ, ਨੇ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਹੋਣ ਵਾਲਾ ਇਹ ਪ੍ਰੋਗਰਾਮ ਹੁਣ ਲਗਾਤਾਰ ਕਰਵਾਇਆ ਜਾਵੇਗਾ। ਮੰਚ ਸੰਚਾਲਨ ਕਰਦੇ ਹੋਏ ਡਾ. ਵੀਰਪਾਲ ਕੌਰ ਸਿੱਧੂ ਨੇ ਕੱਥਕ ਨ੍ਰਿਤ ਬਾਰੇ ਅਤੇ ‘ਮੰਗਲਕਾਮਨਾ’ ਪ੍ਰੋਗਰਾਮ ਬਾਰੇ ਚਾਨਣਾ ਪਾਇਆ। ਮੁਕੇਸ਼ ਨੇ ਨ੍ਰਿਤ ਪੇਸ਼ਕਾਰੀਆਂ ਦਾ ਬਿਉਰਾ ਪੇਸ਼ ਕੀਤਾ। ਸੰਗੀਤ ਵਿਭਾਗ ਦੇ ਪ੍ਰੋ. ਡਾ. ਨਿਵੇਦਿਤਾ ਸਿੰਘ ਨੇ ਯੂਨੀਵਰਸਿਟੀ ਵੱਲੋਂ ਕਲਾਕਾਰਾਂ ਨੂੰ ਦਿੱਤੇ ਜਾਣ ਵਾਲੇ ਮੌਕਿਆਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ।
Advertisement
Advertisement