ਮਾਨਵ ਸੇਵਾ ਮਿਸ਼ਨ ਨੇ ਰਾਸ਼ਨ ਵੰਡਿਆ
ਮਾਨਵ ਸੇਵਾ ਮਿਸ਼ਨ ਰਾਜਪੁਰਾ ਵੱਲੋਂ 277ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸਮਾਜ ਸੇਵੀ ਓਪੀ ਆਰੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ 250 ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ। ਇਸ ਦੌਰਾਨ ਆਰੀਆ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ...
Advertisement
ਮਾਨਵ ਸੇਵਾ ਮਿਸ਼ਨ ਰਾਜਪੁਰਾ ਵੱਲੋਂ 277ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸਮਾਜ ਸੇਵੀ ਓਪੀ ਆਰੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ 250 ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ। ਇਸ ਦੌਰਾਨ ਆਰੀਆ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਆਪਣੇ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਸੰਸਥਾ ਦੇ ਮੁਖੀ ਹੰਸ ਨੇ ਦੱਸਿਆ ਕਿ ਸੰਸਥਾ ਪਿਛਲੇ ਕਈ ਸਾਲਾਂ ਤੋਂ ਜਨਤਾ ਦੇ ਸਹਿਯੋਗ ਨਾਲ ਇਲਾਕੇ ਦੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹੈ ਕਰਨਾ ਹੈ। ਇਸ ਮੌਕੇ ਜਗਦੀਸ਼ ਸ਼ਰਮਾ, ਸਤਪਾਲ ਤੁਲੀ, ਚਮਨ ਲਾਲ ਕੁਮਾਰ, ਮਦਨ ਲਾਲ, ਗੋਪੀ ਚੰਦ, ਸਾਹਿਲ ਸਪਰਾ, ਅਸ਼ੋਕ ਧਮੀਜਾ, ਹੰਸ ਰਾਜ, ਸੱਜਲ ਅਗਰਵਾਲ, ਓਪੀ ਗੋਗੀਆ, ਇੰਦਰ ਬੱਤਰਾ ਤੇ ਭਾਰਤੀ ਆਦਿ ਤੋਂ ਇਲਾਵਾ ਹੋਰ ਵੀ ਕਈ ਮੈਂਬਰ ਹਾਜ਼ਰ ਸਨ।
Advertisement
Advertisement