ਬੱਸ ਅੱਡੇ ਵਿੱਚ ਲਾਇਬਰੇਰੀ ਸਥਾਪਤ
ਲੋਕ ਸੇਵਾ ਮੰਚ ਦੇਵੀਗੜ੍ਹ ਵੱਲੋਂ ਨਵੇਂ ਬਣੇ ਬੱਸ ਅੱਡੇ ਵਿੱਚ ਲਾਇਬਰੇਰੀ ਸਥਾਪਤ ਕੀਤੀ ਗਈ ਹੈ। ਮੰਚ ਦੇ ਚੇਅਰਮੈਨ ਹਰਦੇਵ ਸਿੰਘ ਘੜਾਮ ਨੇ ਦੱਸਿਆ ਕਿ ਕਿਤਾਬਾਂ ਪੜ੍ਹਨ ਦੇ ਚਾਹਵਾਨ ਲੋਕਾਂ ਦੀ ਸਹੂਲਤ ਲਈ ਇਹ ਲਾਇਬਰੇਰੀ ਖੋਲ੍ਹੀ ਗਈ ਹੈ ਜਿੱਥੇ ਬੱਸ ਅੱਡੇ...
Advertisement
ਲੋਕ ਸੇਵਾ ਮੰਚ ਦੇਵੀਗੜ੍ਹ ਵੱਲੋਂ ਨਵੇਂ ਬਣੇ ਬੱਸ ਅੱਡੇ ਵਿੱਚ ਲਾਇਬਰੇਰੀ ਸਥਾਪਤ ਕੀਤੀ ਗਈ ਹੈ। ਮੰਚ ਦੇ ਚੇਅਰਮੈਨ ਹਰਦੇਵ ਸਿੰਘ ਘੜਾਮ ਨੇ ਦੱਸਿਆ ਕਿ ਕਿਤਾਬਾਂ ਪੜ੍ਹਨ ਦੇ ਚਾਹਵਾਨ ਲੋਕਾਂ ਦੀ ਸਹੂਲਤ ਲਈ ਇਹ ਲਾਇਬਰੇਰੀ ਖੋਲ੍ਹੀ ਗਈ ਹੈ ਜਿੱਥੇ ਬੱਸ ਅੱਡੇ ਦੇ ਉਡੀਕ ਘਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਲੋਕ ਕਿਤਾਬਾਂ ਪੜ੍ਹ ਸਕਦੇ ਹਨ। ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਸ਼ਿਵੰਦਰ ਕੌਰ ਧੰਜੂ ਨੇ ਮੰਚ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਕੌਂਸਲਰ ਪ੍ਰੇਮਪਾਲ ਸਿੰਘ ਖਨੇਜਾ, ਦਾਨੂੰ ਲਾਂਬਾ, ਸਕੱਤਰ ਹਰਜੀਤ ਸਿੰਘ ਬਿੱਟੂ ਤੇ ਕੌਂਸਲਰ ਕਰਮਜੀਤ ਸਿੰਘ ਆਦਿ ਹਾਜ਼ਰ ਸਨ।
Advertisement
Advertisement